Home » ਆਕਲੈਂਡ ਹਵਾਈ ਅੱਡੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਇੱਕ ਜਹਾਜ਼ ਦੇ ਇੰਜਨ ਨੂੰ ਅੱਗ ਲੱਗਣ ਦਾ ਦੱਸਿਆਂ ਜਾ ਰਿਹਾ ਹੈ ਮਾਮਲਾ…
Home Page News New Zealand Local News NewZealand

ਆਕਲੈਂਡ ਹਵਾਈ ਅੱਡੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਇੱਕ ਜਹਾਜ਼ ਦੇ ਇੰਜਨ ਨੂੰ ਅੱਗ ਲੱਗਣ ਦਾ ਦੱਸਿਆਂ ਜਾ ਰਿਹਾ ਹੈ ਮਾਮਲਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਫਾਇਰ ਅਤੇ ਐਮਰਜੈਂਸੀ ਸੇਵਾਵਾਂ ਆਕਲੈਂਡ ਹਵਾਈ ਅੱਡੇ ‘ਤੇ ਇੱਕ ਘਟਨਾ ਦਾ ਜਵਾਬ ਦੇ ਰਹੀਆਂ ਹਨ।ਇਸ ਸਮੇਂ ਕਈ ਫਾਇਰ ਟਰੱਕ ਰਨਵੇਅ ਤੇ ਵੇਖੇ ਜਾ ਰਹੇ ਹਨ ਮੌਜੂਦ।ਦੱਸਿਆਂ ਜਾ ਰਿਹਾ ਹੈ ਕਿ ਹਵਾਈ ਅੱਡੇ ‘ਤੇ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਦੀ ਘਟਨਾ ਘਟੀ ਹੈ।ਪੁਲਿਸ ਨੇ ਕਿਹਾ ਕਿ ਉਹ ਹਵਾਈ ਅੱਡੇ ‘ਤੇ ਇੱਕ ਘਟਨਾ ਨਾਲ ਫਾਇਰ ਐਂਡ ਐਮਰਜੈਂਸੀ NZ (FENZ) ਦੀ ਮਦਦ ਕਰ ਰਹੇ ਹਨ।FENZ ਨੇ ਆਪਣੀ ਚੱਲ ਰਹੀ ਹੜਤਾਲ ਦੀ ਕਾਰਵਾਈ ਕਾਰਨ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।