Home » ਕ੍ਰਾਈਸਟਚਰਚ ‘ਚ ਕੁੱਤੇ ਨੂੰ ਸੈਰ ਕਰਵਾ ਰਹੇ ਜਿਸ ਵਿਅਕਤੀ ਤੇ ਹੋਇਆਂ ਸੀ ਹਮਲਾ ਦੀ ਅੱਜ ਹਸਪਤਾਲ ਵਿੱਚ ਹੋਈ ਮੌਤ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਕੁੱਤੇ ਨੂੰ ਸੈਰ ਕਰਵਾ ਰਹੇ ਜਿਸ ਵਿਅਕਤੀ ਤੇ ਹੋਇਆਂ ਸੀ ਹਮਲਾ ਦੀ ਅੱਜ ਹਸਪਤਾਲ ਵਿੱਚ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕ੍ਰਾਈਸਟਚਰਚ ਪਾਰਕ ਵਿੱਚ ਪਿਛਲੇ ਹਫ਼ਤੇ ਆਪਣੇ ਕੁੱਤੇ ਨੂੰ ਸੈਰ ਕਰਵਾ ਰਹੇ ਜਿਸ ਵਿਅਕਤੀ ਤੇ ਚਾਕੂ ਨਾਲ ਹਮਲਾ ਹੋਇਆਂ ਸੀ ਉਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ ਹੈ।ਇਹ ਵਿਅਕਤੀ ਬੇਕਸਲੇ ਪਾਰਕ ਦੇ ਪ੍ਰਵੇਸ਼ ਦੁਆਰ ਦੇ ਨੇੜੇ, ਪਿਛਲੇ ਸੋਮਵਾਰ ਸਵੇਰੇ 6.20 ਵਜੇ ਦੇ ਕਰੀਬ ਗੰਭੀਰ ਜਖਮੀ ਚਾਕੂ ਹਾਲਤ ਵਿੱਚ ਪਾਇਆਂ ਗਿਆਂ ਸੀ।
ਪੁਲਿਸ ਨੇ ਅੱਜ ਦੁਪਹਿਰ ਨੂੰ ਇੱਕ ਬਿਆਨ ਵਿੱਚ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਅੱਜ ਕ੍ਰਾਈਸਟਚਰਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।ਇਸ ਮਾਮਲੇ ਵਿੱਚ ਪੁਲਿਸ ਨੇ ਪਿਛਲੇ ਬੁੱਧਵਾਰ, ਇੱਕ 18 ਸਾਲਾ ਆਦਮੀ ਅਤੇ 23 ਸਾਲਾ ਔਰਤ ਨੂੰ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਹੁਣ ਵਿਅਕਤੀ ਦੀ ਮੌਤ ਤੋਂ ਬਾਅਦ ਲਗਾਏ ਗਏ ਦੋਸ਼ਾਂ ਦੀ ਸਮੀਖਿਆ ਕਰ ਰਹੀ ਹੈ।