ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਗਲੇਨ ਈਡਨ ਵਿੱਚ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਭਾਰੀ ਹਥਿਆਰਬੰਦ ਪੁਲਿਸ, ਐਂਬੂਲੈਂਸ ਅਤੇ ਫਾਇਰ ਮੌਕੇ ਤੇ ਪਹੁੰਚੇ ਹੋਏ ਹਨ।ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵਿੱਚ ਝਗੜਾ ਹੋਣ ਦਾ ਮਾਮਲਾ ਦੱਸਿਆ ਜਾ ਰਿਹਾ ਉਹਨਾਂ ਕਿਹਾ ਕਿ ਚਾਰ ਲੋਕਾਂ ਨੂੰ ਬਹਿਸ ਕਰਦੇ ਦੇਖਿਆ ਗਿਆ ਸੀ।ਇਕ ਹੋਰ ਸਥਾਨਕ ਵਰਕਰ ਨੇ ਇੱਕ ਅਖਬਾਰ ਨੂੰ ਦੱਸਿਆ, ਘਟਨਾ ਦੌਰਾਨ ਟਾਇਰਾਂ ਦੀ ਚੀਕ ਸੁਣਾਈ ਦਿੱਤੀ
ਅਤੇ ਉਨ੍ਹਾਂ ਨੇ ਇੱਕ ਵਿਅਕਤੀ ਜ਼ਮੀਨ ‘ਤੇ ਸੀ ਅਤੇ ਇੱਕ ਚਾਦਰ ਨਾਲ ਢੱਕਿਆ ਹੋਇਆ ਵੇਖਿਆਂ ਸੀ।ਇਹ ਝਗੜਾ ਗਲੇਨਡੇਲ ਰੋਡ ਦੇ ਚੌਰਾਹੇ ਦੇ ਨਾਲ ਲਾਇਬ੍ਰੇਰੀ ਦੇ ਨੇੜੇ ਗਲੇਨਮਾਲ ਦੇ ਪ੍ਰਵੇਸ਼ ਦੁਆਰ ‘ਤੇ ਹੋਇਆ ਸੀ।ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਗਲੇਨ ਈਡਨ ‘ਚ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਹਥਿਆਰਬੰਦ ਪੁਲਿਸ, ਐਂਬੂਲੈਂਸ ਮੌਕੇ ‘ਤੇ ਮਜੂਦ…
