Home » ਆਕਲੈਂਡ ਦੇ ਇਕ ਹੋਰ ਸ਼ਰਾਬ ਦੇ ਠੇਕੇ ‘ਤੇ ਤੜਕੇ ਸਵੇਰ ਹੋਈ ਭੰਨਤੋੜ ਅਤੇ ਲੁੱਟ…
Home Page News New Zealand Local News NewZealand

ਆਕਲੈਂਡ ਦੇ ਇਕ ਹੋਰ ਸ਼ਰਾਬ ਦੇ ਠੇਕੇ ‘ਤੇ ਤੜਕੇ ਸਵੇਰ ਹੋਈ ਭੰਨਤੋੜ ਅਤੇ ਲੁੱਟ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦਾ ਇੱਕ ਹੋਰ ਸ਼ਰਾਬ ਸਟੋਰ ਨੂੰ ਅੱਜ ਸਵੇਰੇ ਚੋਰਾਂ ਵੱਲੋਂ ਨਿਸ਼ਾਨਾ ਬਣਾਇਆਂ ਗਿਆ ਹੈ।ਇਸ ਮਾਮਲੇ ਵਿੱਚ ਪੁਲਿਸ ਚੋਰਾਂ ਨੂੰ ਲੱਭਣ ਲਈ ਕੰਮ ਕਰ ਰਹੀ ਹੈ।ਪੁਲਿਸ ਨੇ ਸਵੇਰੇ 5.10 ਵਜੇ ਦੇ ਆਸ-ਪਾਸ ਰੇਮੁਏਰਾ ਰੋਡ ‘ਤੇ ਤੋੜ-ਫੋੜ ਅਤੇ ਚੋਰੀ ਦੇ ਮਾਮਲੇ ਦੀ ਰਿਪੋਰਟ ਮਿਲੀ ਸੀ।ਦੱਸਿਆਂ ਜਾ ਰਿਹਾ ਹੈ ਕਿ ਇਸ ਥਰਸਟੀ ਲਿੱਕਰ ਨਾਮ ਦੇ ਸਟੋਰ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆਂ ਗਿਆ ਹੈ।ਪੁਲਿਸ ਦੋਸ਼ੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ।