Home » ਐਮੀ ਵਿਰਕ ਦੇ ਗਾਣੇ ਨੇ ਬਣਾਇਆ ਨਵਾਂ ਰਿਕਾਰਡ…
Entertainment • Home Page News • India • India Entertainment • India News • Movies • Music

ਐਮੀ ਵਿਰਕ ਦੇ ਗਾਣੇ ਨੇ ਬਣਾਇਆ ਨਵਾਂ ਰਿਕਾਰਡ…

Spread the news

ਪੰਜਾਬੀ ਗਾਇਕ ਐਮੀ ਵਿਰਕ ਇੰਨੀਂ ਖੂਬ ਸੁਰਖੀਆ ‘ਚ ਹੈ। ਦਰਅਸਲ, ਗਾਇਕ ਦਾ ਗੀਤ ‘ਚੰਨ ਸਿਤਾਰੇ’ ਜ਼ਬਰਦਸਤ ਹਿੱਟ ਹੈ। ਇਸ ਗਾਣੇ ਨੂੰ ਸਿਰਫ਼ ਪੰਜਾਬ ‘ਚ ਹੀ ਨਹੀਂ, ਪੂਰੇ ਦੇਸ਼ ਤੇ ਦੁਨੀਆ ‘ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਿਛਲੇ ਹਫਤੇ ਇਸ ਗਾਣੇ ਨੇ ਇੰਸਟਾਗ੍ਰਾਮ ‘ਤੇ 2 ਮਿਲੀਅਨ ਰੀਲਾਂ ਦਾ ਰਿਕਾਰਡ ਬਣਾਇਆ ਸੀ। ਹੁਣ ਇੱਕ ਹੋਰ ਨਵਾਂ ਰਿਕਾਰਡ ਇਸ ਗਾਣੇ ਦੇ ਨਾਂ ‘ਤੇ ਦਰਜ ਹੋ ਗਿਆ ਹੈ। ‘ਚੰਨ ਸਿਤਾਰੇ’ ਗੀਤ ‘ਤੇ ਇੰਸਟਾਗ੍ਰਾਮ ‘ਤੇ 3.1 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ। ਇਸ ਦੇ ਨਾਲ ਹੀ ਇਹ 31 ਲੱਖ ਰੀਲਾਂ ਵਾਲਾ ਪਹਿਲਾ ਪੰਜਾਬੀ ਗਾਣਾ ਬਣ ਚੁੱਕਿਆ ਹੈ। ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।