ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਪੁਆਇੰਟ ਸ਼ੈਵਲੀਅਰ ਵਿੱਚ ਅੱਜ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਇੱਕ ਬਿਆਨ ਵਿੱਚ ਸੇਂਟ ਜੌਹਨ ਨੇ ਕਿਹਾ ਕਿ ਉਹ ਸਵੇਰੇ 10.40 ਵਜੇ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਇੱਕ ਗੰਭੀਰ ਜ਼ਖਮੀ ਵਿਅਕਤੀ ਨੂੰ ਸਟਾਰਸ਼ਿਪ ਹਸਪਤਾਲ ਲਿਜਾਇਆ ਗਿਆ।ਫਾਇਰ ਅਤੇ ਐਮਰਜੈਂਸੀ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਮਜੂਦ ਹਨ।ਇੱਕ ਸਥਾਨਕ ਨਿਵਾਸੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਘਰ ਵਿੱਚ ਰਹਿਣ ਵਾਲਾ ਇੱਕ ਬੱਚਾ ਅੱਗ ਦੀ ਝਪੇਟ ਵਿੱਚ ਆਇਆਂ ਹੈ।
