Home » ਫਾਂਗਾਰਾਈ ਵਿੱਚ ਟਰੇਨ, ਵਾਹਨ ਦੀ ਟੱਕਰ ਵਿੱਚ 1 ਜ਼ਖਮੀ…
Home Page News • New Zealand Local News • NewZealand

ਫਾਂਗਾਰਾਈ ਵਿੱਚ ਟਰੇਨ, ਵਾਹਨ ਦੀ ਟੱਕਰ ਵਿੱਚ 1 ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਫਾਂਗਾਰਾਈ ਵਿੱਚ ਟਰੇਨ, ਵਹੀਕਲ-ਟਰੇਲਰ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੇ 1 ਜ਼ਖਮੀ ਹੋਣ ਦੀ ਖਬਰ ਹੈ ਪੁਲਸ ਦਾ ਕਹਿਣਾ ਹੈ ਕਿ ਇਹ ਹਾਦਸਾ ਦੁਪਹਿਰ 2.40 ਵਜੇ ਵਾਪਰਿਆਂ ਜਿਸ ਵਿੱਚ ਇਕ ਵਿਅਕਤੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਿਆ।ਇਹ ਹਾਦਸਾ ਪੋਰਟ ਰੋਡ ‘ਤੇ ਵਾਪਰਿਆ, ਜੋ ਰੇਲ ਪਟੜੀਆਂ ਦੇ ਸਮਾਨਾਂਤਰ ਚੱਲਦਾ ਹੈ।ਇਸ ਮੌਕੇ ਸੇਂਟ ਜੌਨ ਨੇ ਦੋ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਅਤੇ ਫਾਇਰ ਐਂਡ ਐਮਰਜੈਂਸੀ NZ ਨੇ ਦੋ ਫਾਇਰ ਟਰੱਕ ਪਹੁੰਚੇ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਪੋਰਟ ਰੋਡ ਨੂੰ ਹੁਣ ਆਵਾਜਾਈ ਲਈ ਖੋਲ ਦਿੱਤਾ ਗਿਆਂ ਹੈ।