Home » ਅਮਰੀਕਾ ਨੇ ਤਾਈਵਾਨ ਨੂੰ ਦੋ ਨਵੇਂ ਮਹੱਤਵਪੂਰਨ ਹਥਿਆਰਾਂ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ…
Home Page News India World World News

ਅਮਰੀਕਾ ਨੇ ਤਾਈਵਾਨ ਨੂੰ ਦੋ ਨਵੇਂ ਮਹੱਤਵਪੂਰਨ ਹਥਿਆਰਾਂ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ…

Spread the news

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਤਾਈਵਾਨ ਨੂੰ ਦੋ ਨਵੇਂ ਮਹੱਤਵਪੂਰਨ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਦਮ ਨਾਲ ਚੀਨ ਦੇ ਨਾਰਾਜ਼ ਹੋਣ ਦੀ ਪੂਰੀ ਸੰਭਾਵਨਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਤਾਈਵਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ, ਜੀ-130 ਟਰਾਂਸਪੋਰਟ ਜਹਾਜ਼ਾਂ ਅਤੇ ਅਮਰੀਕਾ ਦੁਆਰਾ ਸਪਲਾਈ ਕੀਤੇ ਗਏ ਹੋਰ ਹਥਿਆਰ ਪ੍ਰਣਾਲੀਆਂ ਨੂੰ ਸਮਰਥਨ ਦੇਣ ਲਈ 42.5 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਵਾਧੂ ਜਹਾਜ਼ਾਂ ਦੇ ਪੁਰਜ਼ਿਆਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਇਹ ਘੋਸ਼ਣਾ ਇੰਡੋਨੇਸ਼ੀਆ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਆਹਮੋ-ਸਾਹਮਣੇ ਮੁਲਾਕਾਤ ਤੋਂ ਦੋ ਹਫ਼ਤੇ ਬਾਅਦ ਆਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸ ਦਾ ਹਿੱਸਾ ਹੈ ਅਤੇ ਵਿਦੇਸ਼ੀ ਅਧਿਕਾਰੀਆਂ ਦੇ ਤਾਈਵਾਨ ਦੌਰੇ ਦਾ ਵਿਰੋਧ ਕਰਦਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਅਗਸਤ ਵਿੱਚ ਤਾਈਵਾਨ ਦੇ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਹਨ। ਚੀਨ ਨੇ ਇਸ ਨੂੰ ਭੜਕਾਹਟ ਕਰਾਰ ਦਿੱਤਾ ਸੀ ਅਤੇ ਜਵਾਬ ‘ਚ ਤਾਈਵਾਨ ਦੇ ਸਵੈ-ਸ਼ਾਸਿਤ ਟਾਪੂ ਦੇ ਆਲੇ-ਦੁਆਲੇ ਕਈ ਫ਼ੌਜੀ ਅਭਿਆਸ ਕੀਤੇ ਸਨ।