Home » ਬੌਟਨੀ ‘ਚ ਚੋਰਾਂ ਨੇ ਲੁੱਟਿਆਂ ਮਾਈਕਲ ਹਿੱਲ ਦਾ ਸਟੋਰ…
Home Page News • New Zealand Local News • NewZealand

ਬੌਟਨੀ ‘ਚ ਚੋਰਾਂ ਨੇ ਲੁੱਟਿਆਂ ਮਾਈਕਲ ਹਿੱਲ ਦਾ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੋਟਨੀ ਟਾਊਨ ਸੈਂਟਰ ਵਿੱਚ ਬੁੱਧਵਾਰ ਸ਼ਾਮ ਕਰੀਬ 6 ਵਜੇ ਇੱਕ ਹੋਰ ਮਾਈਕਲ ਹਿੱਲ ਜਵੈਲਰਜ਼ ਸਟੋਰ ਨੂੰ ਚੋਰੀ ਦਾ ਸ਼ਿਕਾਰ ਬਣਾਇਆ ਗਿਆ।ਪੁਲਿਸ ਨੇ ਪੁਸ਼ਟੀ ਕੀਤੀ ਹੈ ਸਟੋਰ ਦੀ ਇੱਕ ਖਿੜਕੀ ਨੂੰ ਕਥਿਤ ਤੌਰ ‘ਤੇ ਤੋੜਿਆ ਗਿਆ ਹੈ ਅਤੇ ਸਾਮਾਨ ਚੋਰੀ ਕੀਤਾ ਗਿਆਂ ਹੈ।ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਇਸ ਸਾਲ ਇਸ ਸਟੋਰ ਨੂੰ ਲੁੱਟਿਆ ਗਿਆ ਹੈ। ਨੇੜਲੇ ਜਿਮ ਦੇ ਇੱਕ ਰਿਸੈਪਸ਼ਨਿਸਟ ਨੇ ਦੱਸਿਆ ਕਿ ਇਸ ਡਕੈਤੀ ਵਿੱਚ ਸ਼ਾਮਲ ਸੰਭਾਵਤ ਤੌਰ ‘ਤੇ ਪੰਜ ਵਿਅਕਤੀਆਂ ਦੇ ਇੱਕ ਸਮੂਹ ਨੂੰ ਦੇਖਿਆ ਗਿਆ ਹੈ।