ਚੰਗੇ ਭਵਿੱਖ ਖ਼ਾਤਿਰ ਵਿਦੇਸ਼ ਜਾ ਰਹੇ ਕਪੂਰਥਲਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਯੂਰਪ ਜਾ ਰਹੇ ਕਪੂਰਥਲਾ ਦੇ ਕਸਬਾ ਨਡਾਲਾ ਦੇ 43 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰਜੀਤ ਸਿੰਘ ਉਰਫ਼ ਬਬਲੂ ਵਾਲੀਆ ਪੁੱਤਰ ਡਾ. ਗੁਰਮੀਤ ਸਿੰਘ ਵਾਲੀਆ ਵਾਸੀ ਵਜੋਂ ਹੋਈ ਹੈ, ਜੋਕਿ ਯੂਰਪ ਜਾ ਰਿਹਾ ਸੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਛੋਟੇ ਭਰਾ ਡਾ. ਅਮਰਜੀਤ ਸਿੰਘ ਵਾਲੀਆ ਅਤੇ ਮੋਹਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੇਰਾ ਭਰਾ ਗੁਰਵਿੰਦਰਜੀਤ ਸਿੰਘ ਉਰਫ਼ ਬਬਲੂ ਵਾਲੀਆ ਪੁੱਤਰ ਡਾ. ਗੁਰਮੀਤ ਸਿੰਘ ਵਾਲੀਆ ਵਾਸੀ ਨਡਾਲਾ ਚੰਗੇ ਭਵਿੱਖ ਲਈ ਯੂਰਪ ਜਾਣ ਲਈ ਨਿਕਲਿਆ ਸੀ ਅਤੇ ਸਰਬੀਆ ਦੇਸ਼ ਪੁਹੰਚ ਚੁੱਕਿਆ ਸੀ।ਉਨ੍ਹਾਂ ਦੱਸਿਆ ਕਿ ਬੀਤੀ 28 ਨਵੰਬਰ ਨੂੰ ਭਰਾ ਦੇ ਗੁਰੱਪ ਮੈਂਬਰਾਂ ਦਾ ਫੋਨ ਆਇਆ ਕਿ ਤੁਹਾਡੇ ਭਰਾ ਨੂੰ ਹਾਰਟ ਅਟੈਕ ਆ ਚੁੱਕਾ ਹੈ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ ਪਰ ਉਸ ਤੋਂ ਬਾਅਦ ਮੰਗਲਵਾਰ ਫਿਰ ਟੈਲੀਫੋਨ ਆਇਆ ਕਿ ਉਕਤ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਭਰਾ ਗੁਰਵਿੰਦਰਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਕਤ ਵਿਅਕਤੀ ਦੀ ਇਸ ਬੇਵਕਤ ਹੋਈ ਮੌਤ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਯੂਰਪ ਜਾਂਦੇ ਸਮੇਂ ਕਪੂਰਥਲਾ ਦੇ ਵਿਅਕਤੀ ਦੀ ਰਸਤੇ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ…
December 8, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












