Home » ਕੋਰਟ ਨੇ 14 ਦਿਨਾਂ ਤਕ ਵਧਾਈ ਅਫਤਾਬ ਦੀ ਨਿਆਂਇਕ ਹਿਰਾਸਤ, ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ…
Home Page News India India News

ਕੋਰਟ ਨੇ 14 ਦਿਨਾਂ ਤਕ ਵਧਾਈ ਅਫਤਾਬ ਦੀ ਨਿਆਂਇਕ ਹਿਰਾਸਤ, ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ…

Spread the news

ਸ਼ਰਧਾ ਆਫਤਾਬ ਮਾਮਲੇ ਨੂੰ ਸਾਹਮਣੇ ਆਏ ਕਰੀਬ ਇਕ ਮਹੀਨਾ ਹੋ ਗਿਆ ਹੈ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਮਾਮਲੇ ‘ਚ ਲਗਾਤਾਰ ਹੋ ਰਹੇ ਨਵੇਂ ਖੁਲਾਸੇ ‘ਤੇ ਟਿਕੀਆਂ ਹੋਈਆਂ ਹਨ। ਇਸ ਮਾਮਲੇ ‘ਚ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਸ਼ੁੱਕਰਵਾਰ ਨੂੰ ਸਾਕੇਤ ਅਦਾਲਤ ‘ਚ ਪੇਸ਼ ਹੋਇਆ ਹੈ। ਸਾਕੇਤ ਅਦਾਲਤ ਨੇ ਆਫਤਾਬ ਦੀ ਨਿਆਂਇਕ ਹਿਰਾਸਤ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਹੁਕਮ ਮੁਤਾਬਕ ਆਫਤਾਬ ਹੁਣ ਅਗਲੇ 14 ਦਿਨਾਂ ਤੱਕ ਨਿਆਇਕ ਹਿਰਾਸਤ ‘ਚ ਰਹੇਗਾ। ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਮਾਮਲੇ ਦੇ ਜਾਂਚਕਰਤਾ ਅਨੁਸਾਰ ਸ਼ਰਧਾ ਕਤਲ ਕੇਸ ਵਿੱਚ ਨਵਾਂ ਮੋੜ ਆ ਸਕਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਬਹੁਤ ਚਲਾਕ ਹੈ, ਉਹ ਆਉਣ ਵਾਲੇ ਸਮੇਂ ‘ਚ ਮਾਮਲੇ ਸਬੰਧੀ ਨਵੇਂ ਖੁਲਾਸੇ ਕਰ ਸਕਦਾ ਹੈ। ਦੱਸ ਦੇਈਏ ਕਿ ਆਫਤਾਬ ਦਾ ਨਾਰਕੋ ਟੈਸਟ ਅਤੇ ਪੌਲੀਗ੍ਰਾਫ ਟੈਸਟ ਹੋ ਚੁੱਕਾ ਹੈ। ਦੋਸ਼ੀ ਆਫਤਾਬ ਨੂੰ ਲੈ ਕੇ ਜਾ ਰਹੀ ਵੈਨ ‘ਤੇ 10 ਦਿਨ ਪਹਿਲਾਂ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਦਿੱਲੀ ਪੁਲਿਸ ਮੁਤਾਬਕ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਮੁਲਜ਼ਮ ਆਫ਼ਤਾਬ ਦੀ ਸੁਰੱਖਿਆ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ। ਪਿਛਲੇ ਦਿਨੀਂ ਵੈਨ ‘ਤੇ ਹੋਏ ਹਮਲੇ ਤੋਂ ਬਾਅਦ ਪੁਲਸ ਆਫਤਾਬ ਦੀ ਸੁਰੱਖਿਆ ‘ਤੇ ਖਾਸ ਧਿਆਨ ਦੇ ਰਹੀ ਹੈ। ਇਸ ਮਾਮਲੇ ‘ਚ ਆਫਤਾਬ ਅਮੀਨ ਪੂਨਾਵਾਲਾ ਮੁੱਖ ਦੋਸ਼ੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਹੈ। ਇਸ ਕਾਰਨ ਪੁਲਸ ਦੀ ਸਾਰੀ ਕਾਰਵਾਈ ਆਫਤਾਬ ਵੱਲੋਂ ਦਿੱਤੇ ਬਿਆਨਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਪੁਲਿਸ ਨੇ ਆਫਤਾਬ ਦੇ ਫਲੈਟ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ ਪਰ 6 ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਪੁਰਾਣੀ ਫੁਟੇਜ ਕਿਸੇ ਕੋਲ ਵੀ ਸੰਭਾਲੀ ਨਹੀਂ ਗਈ ਹੈ। ਇਹੀ ਕਾਰਨ ਹੈ ਕਿ ਪੁਲੀਸ ਮਾਮਲੇ ਨੂੰ ਸੁਲਝਾਉਣ ਵਿੱਚ ਸਮਾਂ ਲੈ ਰਹੀ ਹੈ।