Home » ਨੈਲਸਨ ਪੁਲਿਸ ਨੇ ਸ਼ਰਾਬ ਪੀ ਅਤੇ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ ਕੀਤਾ ਕਾਬੂ…
Home Page News • New Zealand Local News • NewZealand

ਨੈਲਸਨ ਪੁਲਿਸ ਨੇ ਸ਼ਰਾਬ ਪੀ ਅਤੇ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ ਕੀਤਾ ਕਾਬੂ…

Spread the news

ਆਕਲੈਂਡ(ਬਲਿਜੰਦਰ ਸਿੰਘ)ਨੇਲਸਨ, ਵੇਕਫੀਲਡ ਅਤੇ ਮੋਟੂਏਕਾ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤਾਂ ਵੱਲੋ ਲਾਏ ਨਾਕਿਆਂ ਦੌਰਾਨ 2000 ਤੋਂ ਵੱਧ ਸਾਹ ਦੇ ਟੈਸਟ ਕਰਵਾਏ ਗਏ ਜਿੱਥੇ ਕਿ ਚੌਦਾਂ ਲੋਕਾਂ ਵਿੱਚ ਸਾਹ-ਸ਼ਰਾਬ ਦਾ ਪੱਧਰ ਬਹੁਤ ਜ਼ਿਆਦਾ ਪਾਇਆ ਗਿਆ।ਇਸ ਦੌਰਾਨ, 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਗੱਡੀ ਚਲਾਉਣ ਲਈ ਪੰਜ ਡਰਾਈਵਰਾਂ ਦੇ ਲਾਇਸੈਂਸ ਮੁਅੱਤਲ ਵੀ ਕੀਤੇ ਗਏ ਹਨ।ਇਸ ਤੋ ਇਲਾਵਾ ਦਸ ਲੋਕਾਂ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਅਤੇ ਪੰਜ ਲੋਕ ਆਪਣੇ ਫ਼ੋਨ ਦੀ ਵਰਤੋਂ ਕਰਦੇ ਹੋਏ ਗੱਡੀ ਚਲਾ ਰਹੇ ਸਨ। ਕਾਰਜਕਾਰੀ ਤਸਮਾਨ ਰੋਡ ਪੁਲਿਸਿੰਗ ਮੈਨੇਜਰ ਸੀਨੀਅਰ ਸਾਰਜੈਂਟ ਹਾਮਿਸ਼ ਚੈਪਮੈਨ ਨੇ ਕਿਹਾ ਕਿ ਇਹ ਸੰਖਿਆ ਨਿਰਾਸ਼ਾਜਨਕ ਸੀ ਇਸ ਦੇ ਨਾਲ ਉਹਨਾ ਕਿਹਾ ਬਹੁਤ ਸਾਰੇ ਵਾਹਨ ਚਾਲਕ ਨਿਯਮਾਂ ਦਾ ਪਾਲਣ ਕਰਦੇ ਹਨ ਜਿਵੇ ਕਿ ਸੀਟ ਬੈਲਟ ਪਹਿਨਣ,ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨਾ, ਡ੍ਰਾਈਵਿੰਗ ਕਰਦੇ ਸਮੇਂ ਸੈਲਫੋਨ ਦੀ ਵਰਤੋਂ ਨਾ ਕਰਨਾ, ਅਤੇ ਸਥਿਤੀਆਂ ਅਤੇ ਗਤੀ ਸੀਮਾਵਾਂ ‘ਤੇ ਗੱਡੀ ਚਲਾਉਣਾ ਪਰ ਅਜੇ ਵੀ ਕੁਝ ਅਜਿਹੇ ਲੋਕ ਹਨ ਜੋ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜੋਖਮ ਵਿੱਚ ਪਾ ਰਹੇ ਸਨ।