ਆਕਲੈਂਡ(ਬਲਿਜੰਦਰ ਸਿੰਘ)ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਅੱਜ ਅਤੇ ਕੱਲ ਭਾਰੀ ਮੀਂਹ ਅਤੇ ਤੂਫ਼ਾਨੀ ਮੌਸਮ ਦੀ ਚੇਤਾਵਨੀ ਜਾਰੀ ਹੋਈ ਹੈ।ਦੱਸਿਆਂ ਗਿਆਂ ਹੈ ਕਿ ਅੱਜ ਮੰਗਲਵਾਰ ਦੁਪਹਿਰ ਤੋ ਬਾਅਦ
ਵੈਟੋਮੋ, ਟੌਮਾਰੁਨੁਈ, ਪੱਛਮੀ ਹਾਕਸ ਬੇ, ਤਰਨਾਕੀ, ਤਾਈਹਾਪੇ, ਵੰਗਾਨੁਈ, ਮਾਨਵਾਤੂ, ਤਾਰਾਰੂਆ ਅਤੇ ਵੈਰਾਰਾਪਾ ਦੇ ਆਲੇ ਦੁਆਲੇ ਦੇ ਖੇਤਰ ਸ਼ਾਮਲ ਹਨ ਵਿੱਚ ਮੀਂਹ ਪੈਣ ਅਤੇ ਬਿਜਲੀ ਲਸ਼ਕਣ ਦੀ ਭਵਿੱਖਬਾਣੀ ਹੈ।ਇਸ ਵਿਚ ਕਿਹਾ ਗਿਆ ਹੈ ਕਿ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਕੁਝ ਤੂਫਾਨ ਗੰਭੀਰ ਹੋ ਸਕਦੇ ਹਨ, ਜਿਸ ਨਾਲ 25 ਤੋਂ 40 ਮਿਲੀਮੀਟਰ ਪ੍ਰਤੀ ਘੰਟਾ ਮੀਂਹ ਪੈ ਸਕਦਾ ਹੈ। ਬੁੱਧਵਾਰ ਦੁਪਹਿਰ ਤੋਂ ਕੋਰੋਮੰਡਲ ਰੇਂਜ ਲਈ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਰੇਂਜ ਦੇ ਆਲੇ-ਦੁਆਲੇ ਲਗਭਗ 100 ਤੋਂ 140mm ਮੀਂਹ ਪੈਣ ਦੀ ਸੰਭਾਵਨਾ ਹੈ।ਨੌਰਥਲੈਂਡ, ਆਕਲੈਂਡ ਅਤੇ ਬੇ ਆਫ ਪਲੇਂਟੀ ਵਿੱਚ ਵੀ ਬੁੱਧਵਾਰ ਨੂੰ ਭਾਰੀ ਮੀਂਹ ਪੈ ਸਕਦਾ ਹੈ।