ਆਕਲੈਂਡ(ਬਲਿਜੰਦਰ ਸਿੰਘ)ਮੈਟਸਰਵਿਸ ਨੇ ਕਿਹਾ ਹੈ ਕਿ ਬੁੱਧਵਾਰ ਸਵੇਰੇ 10 ਵਜੇ ਤੋਂ ਆਕਲੈਂਡ, ਬੇ ਆਫ ਪਲੇਨਟੀ, ਰੋਟੋਰੂਆ, ਗਿਸਬੋਰਨ ਅਤੇ ਗ੍ਰੇਟ ਬੈਰੀਅਰ ਆਈਲੈਂਡ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਹੈ। ਮੈਟਸਰਵਿਸ ਨੇ ਕਿਹਾ ਕਿ ਆਕਲੈਂਡ ਵਿੱਚ ਬਾਰਸ਼ ਸਵੇਰ ਤੋਂ ਸ਼ੁਰੂ ਹੋਵੇਗੀ ਅਤੇ ਹਾਰਬਰ ਬ੍ਰਿਜ ਦੇ ਉੱਤਰ ਵਿੱਚ ਕਈ ਵਾਰ ਭਾਰੀ ਹੋ ਸਕਦੀ ਹੈ।ਦਿਨ ਦਾ ਸਭ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।
Whakatane ਦੇ ਪੱਛਮ ਵਿੱਚ ਅਤੇ ਰੋਟੋਰੂਆ ਦੇ ਦੱਖਣ ਵਿੱਚ ਅਤੇ ਬੇਅ ਆਫ਼ ਪਲੇਂਟੀ ਵਿੱਚ, ਭਾਰੀ ਮੀਂਹ ਪੈ ਸਕਦਾ ਹੈ। ਟੌਰੰਗਾ ਦਾ ਤਾਪਮਾਨ 21C ਤੱਕ ਪਹੁੰਚ ਸਕਦਾ ਹੈ ਅਤੇ ਰੋਟੋਰੂਆ 19C ‘ਤੇ ਰਹਿਣ ਦੀ ਉਮੀਦ ਹੈ ਇਸ ਤੋ ਇਲਾਵਾ ਕੋਰੋਮੰਡਲ ਦੇ ਇਲਾਕੇ ਵਿੱਚ 140mm ਤੱਕ ਦੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।