ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕੱਲ ਸ਼ਾਮ ਆਕਲੈਂਡ ਦੇ ਮਾਊਂਟ ਐਲਬਰਟ ਵਿੱਚ ਵਾਟਰਵਿਊ ਸ਼ੇਅਰਡ ਵਾਕਵੇਅ ‘ਤੇ ਇੱਕ ਅਜਨਬੀ ਦੁਆਰਾ ਹਮਲਾ ਕੀਤੇ ਜਾਣ ਤੋ ਬਾਅਦ ਇੱਕ ਔਰਤ ਨੂੰ ਜਖਮੀ ਹੋਣ ਦੀ ਖ਼ਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਾਮ ਕਰੀਬ 6.30 ਵਜੇ ਨਿਊ ਨਾਰਥ ਰੋਡ ਨੇੜੇ ਵਾਪਰੀ ਹੈ।ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਫ੍ਰੈਂਡ ਨੇ ਕਿਹਾ ਕਿ ਪੁਲਿਸ ਨੂੰ ਅਜਿਹੇ ਪੁਰਸ਼ ਦੀ ਪਛਾਣ ਕਰਨ ਵਿੱਚ ਜਨਤਾ ਦੀ ਸਹਾਇਤਾ ਦੀ ਲੋੜ ਹੈ।ਇਸ ਸਬੰਧੀ ਪੁਲਿਸ ਵੱਲੋਂ ਸ਼ੱਕੀ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਜੋ ਤਸਵੀਰ ਵਿੱਚ ਵਿਖਾਏ ਗਏ ਵਿਅਕਤੀ ਨੂੰ ਪਛਾਣ ਸਕਦਾ ਹੈ, ਉਸ ਨੂੰ 105 ‘ਤੇ ਜਾਂ 0800 555 111 ‘ਤੇ ਕ੍ਰਾਈਮ ਸਟੌਪਰਸ ਰਾਹੀਂ ਅਗਿਆਤ ਤੌਰ ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
