Home » ਕ੍ਰਾਈਸਟਚਰਚ ਦੇ ਕਈ ਘਰਾਂ ‘ਤੇ ਹੋਈ ਗੋਲੀਬਾਰੀ ਮਾਮਲੇ ‘ਚ 4 ਗ੍ਰਿਫਤਾਰ…
Home Page News New Zealand Local News NewZealand

ਕ੍ਰਾਈਸਟਚਰਚ ਦੇ ਕਈ ਘਰਾਂ ‘ਤੇ ਹੋਈ ਗੋਲੀਬਾਰੀ ਮਾਮਲੇ ‘ਚ 4 ਗ੍ਰਿਫਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਪਿਛਲੇ ਹਫਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਸਪਰੇਡਨ, ਡਾਲਿੰਗਟਨ ਅਤੇ ਰਿਕਾਰਟਨ ਵਿੱਚ ਜਾਇਦਾਦਾਂ ‘ਤੇ ਗੋਲੀਬਾਰੀ ਕੀਤੀ ਗਈ ਸੀ।ਇਸ ਵਿੱਚ ਪੁਲਿਸ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਇੱਕ ਜਾਇਦਾਦ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ।ਹੁਣ ਪੁਲਿਸ ਵੱਲੋਂ ਕੱਲ੍ਹ ਪੂਰੇ ਸ਼ਹਿਰ ਵਿੱਚ ਸਰਚ ਵਾਰੰਟਾਂ ਦੀ ਇੱਕ ਲੜੀ ਚਲਾਈ, ਜਿਸ ਕਾਰਨ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਅਤੇ ਇਹਨਾ ਕੋਲੋ ਕਈ ਹਥਿਆਰ, ਗੋਲਾ ਬਾਰੂਦ, ਵੱਡੀ ਮਾਤਰਾ ਵਿੱਚ ਨਕਦੀ, ਨਸ਼ੀਲੇ ਪਦਾਰਥ, ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਸਬੰਧਤ ਵਸਤੂਆਂ, ਪਾਬੰਦੀਸ਼ੁਦਾ ਦਵਾਈਆਂ ਅਤੇ ਪਾਬੰਦੀਸ਼ੁਦਾ ਹਥਿਆਰ ਜ਼ਬਤ ਕੀਤੇ ਗਏ ਹਨ। ਇਹ ਚਾਰੇ ਵਿਅਕਤੀ Tribesmen ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ‘ਤੇ ਕਈ ਦੋਸ਼ ਹਨ। ਪੁਲਿਸ ਨੂੰ ਉਮੀਦ ਹੈ ਕਿ ਹੂਨ ਹੇਅ ਵਿੱਚ ਇੱਕ ਪਤੇ ‘ਤੇ ਤਲਾਸ਼ੀ ਜਾਰੀ ਰਹਿਣ ਕਾਰਨ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ।ਹੋਰ ਤਲਾਸ਼ੀ ਵਾਰੰਟਾਂ ਦੀ ਵੀ ਸੰਭਾਵਨਾ ਹੈ।