Home » ਕੈਨੇਡਾ ਦੇ ਤਿੰਨ ਸੂਬਿਆਂ ਲਈ ਬਰਫ਼ੀਲੇ ਤੁਫ਼ਾਨ ਦੀ ਚਿਤਾਵਨੀ…
Home Page News India World World News

ਕੈਨੇਡਾ ਦੇ ਤਿੰਨ ਸੂਬਿਆਂ ਲਈ ਬਰਫ਼ੀਲੇ ਤੁਫ਼ਾਨ ਦੀ ਚਿਤਾਵਨੀ…

Spread the news

ਐਨਵਾਇਰਨਮੈਂਟ ਕੈਨੇਡਾ ਨੇ ਅਕਾਡੀਅਨ ਪੈਨਿਨਸੁਲਾ, ਬਾਥਰਸਟ, ਸ਼ੈਲੁਅਰ, ਕੈਂਪਬੈਲਟਨ ਅਤੇ ਮੀਰਾਮਾਚੀ ਲਈ ਤੁਫ਼ਾਨ ਦੀ ਚਿਤਾਵਨੀ ਅਪਡੇਟ ਕੀਤੀ ਹੈ। ਬੁੱਧਵਾਰ ਸਵੇਰ ਨੂੰ ਵੀ ਬਰਫ਼ੀਲੇ ਤੁਫ਼ਾਨ ਕਰਕੇ ਨਿਊ ਬ੍ਰੰਜ਼ਵਿਕ ਸੂਬੇ ਦੇ ਬਹੁਤੇ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਹਾਈਵੇ, ਸੜਕਾਂ ਅਤੇ ਪਾਰਕਿੰਗ ਲੌਟ ਵਿਚ ਬਰਫ਼ ਇਕੱਠੀ ਹੋਣ ਕਰਕੇ ਲੋਕਾਂ ਲਈ ਯਾਤਰਾ ਮੁਸ਼ਕਿਲ ਹੋ ਸਕਦੀ ਹੈ। ਦੁਪਹਿਰ ਤੱਕ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਦੇ ਨਾਲ 10 ਤੋਂ 15 ਸੈਂਟੀਮੀਟਰ ਹੋਰ ਬਰਫ਼ ਡਿੱਗਣ ਦੀ ਸੰਭਾਵਨਾ ਹੈ।

ਮੰਕਟਨ ਇਲਾਕੇ ਵਿਚ 5 ਤੋਂ 10 ਸੈਂਟੀਮੀਟਰ ਬਰਫ਼ਬਾਰੀ ਦਾ ਅਨੁਮਾਨ ਹੈ। ਭਾਵੇਂ ਕਿ ਜ਼ਿਆਦਾਤਰ ਬਰਫ਼ਬਾਰੀ ਹੋ ਚੁੱਕੀ ਹੈ, ਪਰ 90 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਤੇਜ਼ ਹਵਾਵਾਂ ਕਰਕੇ ਬਰਫ਼ ਉੱਡ ਰਹੀ ਹੈ ਜਿਸ ਕਰਕੇ ਸੜਕਾਂ ‘ਤੇ ਸਥਿਤੀ ਖ਼ਤਰਨਾਕ ਹੈ। ਬੁੱਧਵਾਰ ਦੁਪਹਿਰ ਤੱਕ ਹਵਾਵਾਂ ਦੇ ਕੁਝ ਮੱਧਮ ਹੋਣ ਦੀ ਸੰਭਾਵਨਾ ਹੈ।

ਨੋਵਾ ਸਕੋਸ਼ੀਆ ਵਿਚ ਬਰਫ਼ੀਲੇ ਤੁਫ਼ਾਨ ਤੋਂ ਬਾਅਦ ਕਰੀਬ 14,000 ਘਰਾਂ ਦੀ ਬਿਜਲੀ ਠੱਪ ਹੋ ਗਈ ਹੈ। ਕੇਪ ਬ੍ਰੈਟਨ ਅਤੇ ਮੇਨਲੈਂਡ ਦੇ ਲੋਕ ਸਭ ਨਾਲੋਂ ਵੱਧ ਪ੍ਰਭਾਵਿਤ ਹਨ। ਕਈ ਸਕੂਲਾਂ ਨੁੰ ਬੰਦ ਰੱਖਿਆ ਗਿਆ ਹੈ ਅਤੇ ਕਈ ਇਲਾਕਿਆਂ ਵਿਚ ਸਕੂਲਾਂ ਨੂੰ ਦੋ ਘੰਟੇ ਦੇਰੀ ਨਾਲ ਖੋਲੇ ਜਾਣ ਦੀਆਂ ਰਿਪੋਰਟਾਂ ਹਨ।

ਮੰਗਲਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਵਿਚ ਵੀ ਜ਼ਬਰਦਸਤ ਬਰਫ਼ੀਲੇ ਤੁਫ਼ਾਨ ਨੇ ਦਸਤਕ ਦਿੱਤੀ ਸੀ। ਭਾਵੇਂ ਕਿ ਤੁਫ਼ਾਨ ਦੀ ਤੀਬਰਤਾ ਹੁਣ ਘਟਣੀ ਸ਼ੁਰੂ ਹੋ ਗਈ ਹੈ, ਪਰ ਐਨਵਾਇਰਨਮੈਂਟ ਕੈਨੇਡਾ ਦੀ ਵਾਰਨਿੰਗ ਜਾਰੀ ਹੈ। ਬੁੱਧਵਾਰ ਨੂੰ ਪਬਲਿਕ ਸਕੂਲ ਬ੍ਰਾਂਚ ਅਤੇ ਫ਼੍ਰੈਂਚ ਭਾਸ਼ਾ ਦੇ ਸਕੂਲ ਬੋਰਡ ਬੰਦ ਰੱਖੇ ਗਏ ਹਨ। ਸਿਵਿਲ ਸੇਵਾਵਾਂ ਦੇ ਦਫ਼ਤਰ ਦੇਰੀ ਨਾਲ ਖੁੱਲ੍ਹ ਰਹੇ ਹਨ ਅਤੇ ਸਰਵਿਸ ਕੈਨੇਡਾ ਦੇ ਦਫ਼ਤਰ ਬੰਦ ਹਨ।