ਆਕਲੈਂਡ (ਬਲਜਿੰਦਰ ਸਿੰਘ)ਪਿਛਲੇ ਹਫਤੇ ਆਕਲੈਂਡ ਵਿੱਚ ਇੱਕ ਸ਼ਰਾਬ ਦੀ ਦੁਕਾਨ ‘ਤੇ ਹੋਈ ਇੱਕ ਭਿਆਨਕ ਲੁੱਟ ਮਾਮਲੇ ‘ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਚੋਰਾਂ ਦਾ ਗਰੁੱਪ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਗ੍ਰੇਲਿਨ ਦੇ ਗ੍ਰੇਟ ਨੌਰਥ ਰੋਡ ‘ਤੇ ਇੱਕ ਸਰਾਬ ਦੇ ਸਟੋਰ ਵਿੱਚ ਦਾਖਲ ਹੋਏ ਸਨ।ਡਿਟੈਕਟਿਵ ਸੀਨੀਅਰ ਸਾਰਜੈਂਟ ਜਿਓਫ ਬਾਬਰ ਨੇ ਕਿਹਾ ਕਿ ਪੁਲਿਸ ਨੇ ਜਾਂਚ ਦੇ ਹਿੱਸੇ ਵਜੋਂ ਡਕੈਤੀ ਤੋਂ ਬਾਅਦ ਪੂਰੇ ਆਕਲੈਂਡ ਵਿੱਚ ਪੰਜ ਸਰਚ ਵਾਰੰਟ ਕੀਤੇ, ਜਿਸ ਨੂੰ ਓਪਰੇਸ਼ਨ ਰਾਈਨੋ ਕਿਹਾ ਗਿਆ ਹੈ।ਬਾਰਬਰ ਨੇ ਕਿਹਾ ਕਿ ਪੁਲਿਸ ਨੇ “ਦਿਲਚਸਪੀ ਦੀਆਂ ਕਈ ਵਸਤੂਆਂ” ਲੱਭੀਆਂ ਅਤੇ ਤਿੰਨ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਉਮਰ 14 ਸਾਲ ਅਤੇ ਤੀਜੇ ਦੀ ਉਮਰ 19 ਸਾਲ ਹੈ।ਇਨ੍ਹਾਂ ਸਾਰਿਆਂ ‘ਤੇ ਡਕੈਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਮੋਟਰ ਵਾਹਨ ਲੈਣ ਦੇ ਦੋਸ਼ ਲਗਾਏ ਗਏ ਹਨ।
ਬੱਬਰ ਨੇ ਕਿਹਾ ਕਿ ਤਿੰਨਾਂ ਨੂੰ ਹੁਣ ਆਕਲੈਂਡ ਜ਼ਿਲ੍ਹਾ ਅਤੇ ਯੂਥ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਹੈ।