Home » ਵੈਸਟ ਆਕਲੈਂਡ ਵਿੱਚ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ…
Home Page News New Zealand Local News NewZealand

ਵੈਸਟ ਆਕਲੈਂਡ ਵਿੱਚ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ…

Spread the news

ਆਕਲੈਂਡ (ਬਲਜਿੰਦਰ ਸਿੰਘ)ਵੈਸਟ ਆਕਲੈਂਡ ਦੇ ਉਪਨਗਰ ਮੈਸੀ ਵਿੱਚ ਬੀਤੀ ਰਾਤ ਇੱਕ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਪੁਲਿਸ ਅਧਿਕਾਰੀਆਂ ਨੂੰ ਸ਼ਾਮ 5.45 ਵਜੇ ਦੇ ਕਰੀਬ ਵੇਟਕੇਰੇ ਬੈਡਮਿੰਟਨ ਸੈਂਟਰ ਦੇ ਨੇੜੇ ਰਾਇਲ ਰੋਡ ‘ਤੇ ਇੱਕ ਔਰਤ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਗਈ ਸੀ ਪਰ ਦੁੱਖ ਦੀ ਗੱਲ ਹੈ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਮਾਮਲੇ ‘ਚ ਪੁਲਿਸ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਕੀ ਘਟਨਾ ਵਾਪਰੀ ਕਿਵੇਂ ਹੈ।ਪੁਲਿਸ ਅਧਿਕਾਰੀ ਇਸ ਸਬੰਧੀ ਸੀਨ ਦੀ ਜਾਂਚ ਅਤੇ ਸ਼ੁਰੂਆਤੀ ਪੁੱਛਗਿੱਛ ਜਿਸ ਵਿੱਚ ਖੇਤਰ ਦੇ ਲੋਕਾਂ ਨਾਲ ਘਰ-ਘਰ ਜਾ ਕੇ ਗੱਲ ਕਰ ਰਹੀ ਹੈ।ਨਜਦੀਕੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਔਰਤ ਦੇ ਚੀਕਣ ਦੀ ਆਵਾਜ਼ ਸੁਣੀ ਅਤੇ ਸੜਕ ‘ਤੇ ਇੱਕ ਲਾਸ਼ ਦੇਖੀ ਅਤੇ ਬਿਨਾਂ ਕਮੀਜ਼ ਵਾਲੇ ਆਦਮੀ ਨੂੰ ਚਾਕੂ ਫੜਿਆ ਹੋਇਆ ਸੀ।