Home » ਨਹੀ ਪਾ ਸਕਦੇ ਕੰਨਾ ਵਿੱਚ ਮੁੰਦਰਾਂ ਆਕਲੈਂਡ ਦੇ ਇਸ ਸਕੂਲ ਦੇ ਮੁੰਡੇ…
Home Page News New Zealand Local News NewZealand

ਨਹੀ ਪਾ ਸਕਦੇ ਕੰਨਾ ਵਿੱਚ ਮੁੰਦਰਾਂ ਆਕਲੈਂਡ ਦੇ ਇਸ ਸਕੂਲ ਦੇ ਮੁੰਡੇ…

Spread the news

ਆਕਲੈਂਡ(ਬਲਜਿੰਦਰ ਸਿੰਘ)ਸਕੂਲ ਵਿੱਚ ਮੁੰਡਿਆਂ ਦੇ ਕੰਨਾਂ ਵਿੱਚ ਮੁੰਦਰਾਂ ਪਾਉਣ ਤੇ ਆਕਲੈਂਡ ਦੇ ਮਾਉਂਟ ਐਲਬਰਟ ਗਰੈਮਰ ਸਕੂਲ ਨੇ ਪਬੰਦੀ ਲਾਈ ਹੈ।ਸਕੂਲ ਨੇ ਸਾਫ ਕਰ ਦਿੱਤਾ ਹੈ ਕਿ ਨੌਜਵਾਨ ਮੁੰਡੇ ਸਕੂਲ ਵਿੱਚ ਕੰਨਾਂ ਵਿੱਚ ਮੁੰਦਰਾਂ ਪਾਕੇ ਨਹੀਂ ਆ ਸਕਦੇ। ਇਸ ਦੇ ਨਾਲ ਹੀ ਲੜਕੀਆਂ ਆਪਣੇ ਕੰਨਾਂ ਵਿਚ ਇਕ ਛੋਟਾ ਜਿਹਾ ਸਟੱਡ ਪਹਿਨ ਹੀ ਸਕਦੀਆਂ ਹਨ।ਇਸ ਫੈਸਲੇ ਦਾ ਕੁਝ ਇੱਕ ਮਾਪੇ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਇਸਨੂੰ ਮਨੁੱਖੀ ਹੱਕਾਂ ਦਾ ਵਿਰੋਧ ਦੱਸਿਆ ਗਿਆ ਹੈ, ਪਰ ਸਕੂਲ ਦੇ ਪ੍ਰਿੰਸੀਪਲ ਪੈਟਰਿਕ ਡਰੱਮ ਨੇ ਸਾਫ ਕਰ ਦਿੱਤਾ ਹੈ ਕਿ ਇਹ ਫੈਸਲਾ ਬਦਲਿਆ ਨਹੀਂ ਜਾਵੇਗਾ।