Home » ਲਿਓਨਲ ਮੇਸੀ ਦੀ ਪਤਨੀ ਨੇ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆਂ…
Home Page News • India • India Sports • NewZealand • Sports • Sports • World • World News • World Sports

ਲਿਓਨਲ ਮੇਸੀ ਦੀ ਪਤਨੀ ਨੇ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਐਂਟੋਨੇਲਾ ਰੋਕੂਜ਼ੋ ਜੋ ਕਿ ਵਿਸ਼ਵ ਚੈਂਪੀਅਨ ਲਿਓਨੇਲ ਮੇਸੀ ਦੀ ਪਤਨੀ ਹੈ ਨੇ ਫੀਫਾ ਵਿਸ਼ਵ ਕੱਪ ਟਰਾਫੀ ਜਿੱਤਣ ਤੋ ਬਾਅਦ ਭਾਵੁਕ ਹੁੰਦਿਆਂ ਇਕ ਪੋਸਟ ਸਾਂਝੀ ਕੀਤੀ ਜਿਸ ਤੇ ਉਹਨਾਂ ਲਿਖਿਆ ਕਿ “ਚੈਂਪੀਅਨਜ਼! ਮੈਨੂੰ ਨਹੀਂ ਪਤਾ ਕਿ ਗੱਲਬਾਤ ਕਿੱਥੋਂ ਸ਼ੁਰੂ ਕਰਨੀ ਹੈ। ਸਾਨੂੰ ਤੁਹਾਡੇ ‘ਤੇ ਬਹੁਤ ਮਾਣ ਹੈ, ਲਿਓਨੇਲ ਮੇਸੀ। ਸਾਨੂੰ ਸਿਖਾਉਣ ਲਈ ਧੰਨਵਾਦ ਕਿ ਕਦੇ ਵੀ ਹਾਰ ਨਾ ਮੰਨੋ, ਤੁਹਾਨੂੰ ਅੰਤ ਤੱਕ ਲੜਨਾ ਪਵੇਗਾ। ਅਸੀਂ ਜਾਣਦੇ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਸੰਘਰਸ਼ ਕੀਤਾ ਹੈ ਪਰ ਤੁਸੀਂ ਉਹ ਪ੍ਰਾਪਤ ਕੀਤਾ ਹੈ ਜੋ ਤੁਸੀਂ ਚਾਹੁੰਦੇ ਸੀ। ਅਰਜਨਟੀਨਾ”

ਲਿਓਨੇਲ ਮੇਸੀ ਨੇ ਆਖਰੀ ਵਾਰ ਫੀਫਾ ਵਿਸ਼ਵ ਕੱਪ ‘ਚ ਹਿੱਸਾ ਲਿਆ ਸੀ, ਇਸ ਲਈ ਇਹ ਉਨ੍ਹਾਂ ਲਈ ਖਾਸ ਪਲ ਸੀ। ਕਿਉਂਕਿ ਉਹ ਲੰਬੇ ਸਮੇਂ ਤੋਂ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਦੇਖ ਰਿਹਾ ਸੀ, ਪਰ ਹਰ ਵਾਰ ਹਾਰ ਰਹੇ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਕਿਉਂਕਿ ਕਪਤਾਨ ਲਿਓਨਲ ਮੇਸੀ ਨੇ ਫੀਫਾ ਟਰਾਫੀ ਚੁੱਕ ਕੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ।