ਆਕਲੈਂਡ (ਬਲਜਿੰਦਰ ਸਿੰਘ)ਪਿਛਲੇ ਕੁੱਝ ਦਿਨਾਂ ਤੋ ਲਗਾਤਾਰ ਪੈ ਰਹੀ ਗਰਮੀ ਤੋ ਬਾਅਦ ਅੱਜ ਮੈਟਸਰਵਿਸ ਵੱਲੋਂ ਭਾਰੀ ਬਾਰਿਸ਼, ਗੜੇਮਾਰੀ ਤੇ ਤੂਫਾਨੀ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ।ਖਰਾਬ ਮੌਸਮ ਦੇ ਇਹ ਚੇਤਾਵਨੀ ਆਕਲੈਂਡ ਸਮੇਤ ਨਾਰਥਲੈਂਡ, ਬੇਆਫ ਪਲੈਂਟੀ, ਵਾਇਕਾਟੋ, ਵੈਸਟਰਨ ਟੌਪੋ, ਰੋਟੋਰੂਆ, ਵਾਇਟੋਮੋ, ਟੋਮਾਰੁਨੁਈ, ਦ ਕੇੲਮੇਅ ਰੇਂਜ ਲਈ ਜਾਰੀ ਕੀਤੀ ਗਈ ਹੈ।
ਇਹ ਖਰਾਬ ਮੌਸਮ ਅੱਜ ਰਾਤ ਤੱਕ ਜਾਰੀ ਰਹੇਗਾ ਤੇ ਇਸ ਦੌਰਾਨ 25 ਤੋਂ 45 ਐਮਐਮ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ।