Home » ਕੋਰੋਨਾ ਦੇ ਮਾਮਲਿਆਂ ਨੂੰ ਦਬਾਉਣ ਲਈ ਚੀਨ ਨੇ ਰਚੀ ਇਕ ਹੋਰ ਚਾਲ, ਹੁਣ ਨਹੀਂ ਦੇਵੇਗਾ ਰੋਜ਼ਾਨਾ ਅੰਕੜਿਆਂ ਦੀ ਜਾਣਕਾਰੀ…
Home Page News India World World News

ਕੋਰੋਨਾ ਦੇ ਮਾਮਲਿਆਂ ਨੂੰ ਦਬਾਉਣ ਲਈ ਚੀਨ ਨੇ ਰਚੀ ਇਕ ਹੋਰ ਚਾਲ, ਹੁਣ ਨਹੀਂ ਦੇਵੇਗਾ ਰੋਜ਼ਾਨਾ ਅੰਕੜਿਆਂ ਦੀ ਜਾਣਕਾਰੀ…

Spread the news

ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਲੱਖਾਂ ਲੋਕਾਂ ਦੇ ਸੰਕਰਮਿਤ ਹੋਣ ਕਾਰਨ ਗੁਆਂਢੀ ਦੇਸ਼ ਵਿੱਚ ਨਾ ਤਾਂ ਹਸਪਤਾਲ ਦੇ ਬੈੱਡ ਖਾਲੀ ਹਨ ਅਤੇ ਨਾ ਹੀ ਉੱਥੇ ਕੋਈ ਦਵਾਈਆਂ ਉਪਲਬਧ ਹਨ। ਚੀਨ ਕੋਰੋਨਾ ਮਾਮਲਿਆਂ ਵਿੱਚ ਵਾਧੇ ਕਾਰਨ ਆਪਣੇ ਅੰਕੜਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਹੁਣ ਕਿਹਾ ਹੈ ਕਿ ਉਹ ਐਤਵਾਰ ਤੋਂ ਅਜਿਹੇ ਅੰਕੜੇ ਜਾਰੀ ਨਹੀਂ ਕਰੇਗਾ। ਚੀਨ ਦੇ NHC (ਨੈਸ਼ਨਲ ਹੈਲਥ ਕਮਿਸ਼ਨ) ਨੇ ਇੱਕ ਬਿਆਨ ਵਿੱਚ ਕਿਹਾ, “ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਕੋਵਿਡ-19 ਸੰਬੰਧੀ ਜਾਣਕਾਰੀ ਅਤੇ ਖੋਜ ਲਈ ਕੋਰੋਨਾ ਡਾਟਾ ਨੂੰ ਪ੍ਰਕਾਸ਼ਿਤ ਨਹੀਂ ਕਰੇਗਾ।” ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਸ ਦੇ ਕੀ ਕਾਰਨ ਹਨ? ਕਈ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵਿਚ ਕੋਰੋਨਾ ਨੇ ਘਾਤਕ ਰੂਪ ਲੈ ਲਿਆ ਹੈ ਅਤੇ ਕੋਰੋਨਾ ਦੇ ਕੁੱਲ ਮਾਮਲੇ 10 ਕਰੋੜ ਨੂੰ ਪਾਰ ਕਰ ਗਏ ਹਨ ਅਤੇ ਲਗਪਗ 10 ਲੱਖ ਲੋਕਾਂ ਦੀ ਮੌਤ ਵੀ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹਸਪਤਾਲ ‘ਚ ਇਲਾਜ ਨਾ ਹੋਣ ਕਾਰਨ 5 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।