ਆਕਲੈਂਡ(ਬਲਜਿੰਦਰ ਸਿੰਘ) ਡੁਨੇਡਿਨ ਵਿੱਚ ਇੱਕ ਇੱਕ ਵਿਅਕਤੀ ਦੇ ਓਵਰਬ੍ਰਿਜ ਤੋ ਡਿੱਗਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।ਇਹ ਘਟਨਾ ਕ੍ਰਿਸਮਿਸ ਵਾਲੇ ਦਿਨ ਦੀ ਹੈ ਜਦੋ ਇੱਕ ਪੈਦਲ ਜਾ ਰਹੇ ਵਿਅਕਤੀ ਵੱਲੋਂ ਓਵਰਬ੍ਰਿਜ ਪਾਰ ਕਰਦੇ ਸਮੇਂ,ਰੇਲਿੰਗ ‘ਤੇ ਬੈਠਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਵੱਲ ਡਿੱਗ ਗਿਆ ਅਤੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਸ਼ਾਮ 7.40 ਵਜੇ ਕੰਬਰਲੈਂਡ ਸੇਂਟ ਓਵਰਬ੍ਰਿਜ ਦੇ ਵੋਗਲ ਸੇਂਟ ਸਾਈਡ ‘ਤੇ ਰੈਂਪ ‘ਤੇ ਵਾਪਰੀ।ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਸ਼ਰਾਬੀ ਹਾਲਤ ਵਿੱਚ ਸੀ।
