Home » ਵੈਲਿੰਗਟਨ ‘ਚ ਟ੍ਰੇਨ ਅਤੇ ਦੁੱਧ ਦੇ ਟੈਂਕਰ ਦੀ ਹੋਈ ਟੱਕਰ…
Home Page News • New Zealand Local News • NewZealand

ਵੈਲਿੰਗਟਨ ‘ਚ ਟ੍ਰੇਨ ਅਤੇ ਦੁੱਧ ਦੇ ਟੈਂਕਰ ਦੀ ਹੋਈ ਟੱਕਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਰਾਜਧਾਨੀ ਵੈਲਿੰਗਟਨ ਦੇ ਉੱਤਰ ‘ਚ ਇੱਕ ਪੇਂਡੂ ਕਸਬੇ ਵਿੱਚ ਇੱਕ ਰੇਲ ਗੱਡੀ ਦੇ ਇੱਕ ਦੁੱਧ ਦੇ ਟੈਂਕਰ ਨਾਲ ਟਕਰਾ ਜਾਣ ਦੀ ਖਬਰ ਹੈ।ਟੱਕਰ ਦੀਆਂ ਰਿਪੋਰਟਾਂ ਪੁਲਿਸ ਨੂੰ ਸਵੇਰੇ 8.20 ਵਜੇ ਦੇ ਕਰੀਬ ਪਹੁੰਚੀਆਂ, ਇਹ ਹਾਦਸਾ ਡੇਲਫੀਲਡ ਵਿੱਚ ਮਟਰਾਵਾ ਰੋਡ ‘ਤੇ ਇੱਕ ਲੈਵਲ ਕਰਾਸਿੰਗ ‘ਤੇ ਵਾਪਰਿਆ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਮੌਕੇ ਸੜਕ ਨੂੰ ਬੰਦ ਕੀਤਾ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਬਦਲਵਾ ਰਸਤਾ ਵਰਤਣ ਲਈ ਕਿਹਾ ਜਾ ਰਿਹਾ ਹੈ।