Home » ਗੋਲੀ ਲੱਗਣ ਨਾਲ ਜ਼ਖਮੀ ਵਿਅਕਤੀ ਪਹੁੰਚਿਆ ਹਸਪਤਾਲ…
Home Page News • New Zealand Local News • NewZealand

ਗੋਲੀ ਲੱਗਣ ਨਾਲ ਜ਼ਖਮੀ ਵਿਅਕਤੀ ਪਹੁੰਚਿਆ ਹਸਪਤਾਲ…

Spread the news

ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਆਕਲੈਂਡ ਦੇ ਇੱਕ ਵਿਅਕਤੀ ਦੇ ਮਾਮਲੇ ਵਿੱਚ ਉਹ ਪੁੱਛਗਿੱਛ ਕਰ ਰਹੇ ਹਨ ਜੋ ਕਿ ਗੋਲੀ ਲੱਗਣ ਕਾਰਨ ਜਖਮੀ ਹਾਲਤ ਵਿੱਚ ਆਪਣੇ ਆਪ ਹਸਪਤਾਲ ਵਿੱਚ ਆਇਆ ਸੀ।ਇਹ ਵਿਅਕਤੀ ਅੱਜ ਸਵੇਰੇ ਲਗਭਗ 7.30 ਵਜੇ ਆਕਲੈਂਡ ਦੇ ਹਸਪਤਾਲ ਪਹੁੰਚਿਆ।ਪੁਲਿਸ ਮੁਤਾਬਕ ਵਿਅਕਤੀ ਦੀ ਹਾਲਤ ਸਥਿਰ ਹੈ।ਇੱਕ ਬੁਲਾਰੇ ਨੇ ਪੁਸ਼ਟੀ ਕੀਤੀ, “ਘਟਨਾ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਪੁਲਿਸ ਪੁੱਛਗਿੱਛ ਜਾਰੀ ਹੈ।