Home » ਟਾਕਾਨੀਨੀ ‘ਚ ਚੋਰਾਂ ਨੇ ਭੰਨਿਆ ਸਪਾਰਕ ਮੋਬਾਈਲ ਸਟੋਰ…
Home Page News New Zealand Local News NewZealand

ਟਾਕਾਨੀਨੀ ‘ਚ ਚੋਰਾਂ ਨੇ ਭੰਨਿਆ ਸਪਾਰਕ ਮੋਬਾਈਲ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਟਾਕਾਨੀਨੀ ਵਿੱਚ ਬੀਤੀ ਰਾਤ ਇੱਕ ਸਟੋਰ ਤੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਪੁਲਿਸ ਨੂੰ ਵਾਲਟਰਸ ਰੋਡ ਸ਼ਾਪਿੰਗ ਕੰਪਲੈਕਸ, ਟਾਕਾਨਿਨੀ ‘ਚ ਸਥਿਤ ਸਪਾਰਕ ਮੋਬਾਈਲ ਸਟੋਰ ‘ਤੇ ਵਾਪਰੀ ਚੋਰੀ ਦੀ ਘਟਨਾ ਸਬੰਧੀ 12.30 ਵਜੇ ਦੇ ਕਰੀਬ ਬੁਲਾਇਆ ਗਿਆ ਸੀ ਜਿੱਥੇ ਚੋਰਾਂ ਵੱਲੋਂ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋ ਕੀਤੀ ਗਈ ਅਤੇ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਅਪਰਾਧੀ ਇੱਕ ਹੋਰ ਗੱਡੀ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ ਪੁਲਿਸ ਵੱਲੋਂ ਅਪਰਾਧੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਕਿਹਾ ਹੈ ਕਿ
ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੈ ਜੋ ਅਧਿਕਾਰੀਆਂ ਨੂੰ ਉਹਨਾਂ ਦੀ ਜਾਂਚ ਵਿੱਚ ਮਦਦ ਕਰ ਸਕਦੀ ਹੈ, ਨੂੰ ਤੁਰੰਤ ਪੁਲਿਸ ਨਾਲ 105 ਜਾਂ 0800 555 111 ‘ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।