Home »  ਜਲ ਸੰਭਾਲ ਲਈ ਜਨ ਭਾਗੀਦਾਰੀ ਦੀ ਸੋਚ ਨੂੰ ਪਵੇਗਾ ਜਗਾਉਣਾ-ਪੀਐਮ ਮੋਦੀ 
Home Page News India India News

 ਜਲ ਸੰਭਾਲ ਲਈ ਜਨ ਭਾਗੀਦਾਰੀ ਦੀ ਸੋਚ ਨੂੰ ਪਵੇਗਾ ਜਗਾਉਣਾ-ਪੀਐਮ ਮੋਦੀ 

Spread the news

 ਪੀਐਮ ਮੋਦੀ ਨੇ ਵੀਰਵਾਰ ਨੂੰ ਭੋਪਾਲ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ‘ਵਾਟਰ ਵਿਜ਼ਨ 2047’ ਕਾਨਫਰੰਸ ਵਿੱਚ ਹਿੱਸਾ ਲਿਆ। ਰਾਜਾਂ ਦੇ ਜਲ ਮੰਤਰੀਆਂ ਦੀ ਕਾਨਫਰੰਸ ਵਿੱਚ ਪੀਐਮ ਨੇ ਕਿਹਾ ਕਿ ਜਲ ਸੰਭਾਲ ਨਾਲ ਸਬੰਧਤ ਮੁਹਿੰਮਾਂ ਵਿੱਚ ਸਾਨੂੰ ਜਨਤਾ, ਸਮਾਜਿਕ ਸੰਸਥਾਵਾਂ ਅਤੇ ਨਾਗਰਿਕ ਸਮਾਜ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ ਹੋਵੇਗਾ। ਮੋਦੀ ਨੇ ਅੱਗੇ ਕਿਹਾ ਕਿ ਸਾਡੀ ਸੰਵਿਧਾਨਕ ਵਿਵਸਥਾ ‘ਚ ਪਾਣੀ ਦਾ ਵਿਸ਼ਾ ਸੂਬਿਆਂ ਦੇ ਕੰਟਰੋਲ ‘ਚ ਆਉਂਦਾ ਹੈ। ਪਾਣੀ ਦੀ ਸੰਭਾਲ ਵਿੱਚ ਰਾਜਾਂ ਦੇ ਯਤਨ ਦੇਸ਼ ਦੇ ਸਮੂਹਿਕ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਸਹਾਈ ਹੋਣਗੇ। ਅਜਿਹੀ ਸਥਿਤੀ ਵਿੱਚ ਜਲ ਵਿਜ਼ਨ 2047 ਅਗਲੇ 25 ਸਾਲਾਂ ਲਈ ਅੰਮ੍ਰਿਤ ਯਾਤਰਾ ਦਾ ਇੱਕ ਅਹਿਮ ਪਹਿਲੂ ਹੈ। ਪਾਣੀ ਦੀ ਸੰਭਾਲ ਲਈ ਜਨ ਭਾਗੀਦਾਰੀ ਦੀ ਸੋਚ ਨੂੰ ਲੋਕਾਂ ਦੇ ਮਨਾਂ ਵਿੱਚ ਜਗਾਉਣਾ ਪਵੇਗਾ। ਅਸੀਂ ਇਸ ਦਿਸ਼ਾ ਵਿੱਚ ਜਿੰਨੇ ਜ਼ਿਆਦਾ ਯਤਨ ਕਰਾਂਗੇ, ਓਨਾ ਹੀ ਜ਼ਿਆਦਾ ਪ੍ਰਭਾਵ ਪੈਦਾ ਹੋਵੇਗਾ। ਜੀਓ-ਮੈਪਿੰਗ ਅਤੇ ਜੀਓ-ਸੈਂਸਿੰਗ ਵਰਗੀਆਂ ਤਕਨੀਕਾਂ ਪਾਣੀ ਦੀ ਸੰਭਾਲ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਕੰਮ ਵਿੱਚ ਵੱਖ-ਵੱਖ ਸਟਾਰਟਅੱਪਸ ਵੀ ਸਹਿਯੋਗ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਜਦੋਂ ਲੋਕ ਸਵੱਛ ਭਾਰਤ ਅਭਿਆਨ ਵਿੱਚ ਸ਼ਾਮਲ ਹੋਏ ਤਾਂ ਲੋਕਾਂ ਵਿੱਚ ਚੇਤਨਾ ਅਤੇ ਜਾਗਰੂਕਤਾ ਆਈ। ਸਰਕਾਰ ਨੇ ਵਸੀਲੇ ਜੁਟਾਏ, ਵਾਟਰ ਟਰੀਟਮੈਂਟ ਪਲਾਂਟ ਅਤੇ ਪਖਾਨੇ ਬਣਾਉਣ ਵਰਗੇ ਕਈ ਕੰਮ ਕੀਤੇ ਪਰ ਮੁਹਿੰਮ ਦੀ ਸਫ਼ਲਤਾ ਉਦੋਂ ਯਕੀਨੀ ਹੋਈ ਜਦੋਂ ਜਨਤਾ ਨੇ ਗੰਦਗੀ ਨਾ ਫੈਲਾਉਣ ਬਾਰੇ ਸੋਚਿਆ। ਪਾਣੀ ਦੀ ਸੰਭਾਲ ਲਈ ਵੀ ਇਹੀ ਸੋਚ ਜਨਤਾ ਵਿੱਚ ਜਗਾਉਣੀ ਪਵੇਗੀ।