Home » ਕਾਬੁਲ ‘ਚ ਵਿਦੇਸ਼ ਮੰਤਰਾਲੇ ਦੀ ਇਮਾਰਤ ਦੇ ਸਾਹਮਣੇ ਬੰਬ ਧਮਾਕਾ…
Home Page News • World • World News

ਕਾਬੁਲ ‘ਚ ਵਿਦੇਸ਼ ਮੰਤਰਾਲੇ ਦੀ ਇਮਾਰਤ ਦੇ ਸਾਹਮਣੇ ਬੰਬ ਧਮਾਕਾ…

Spread the news

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਤਾਲਿਬਾਨ ਦੀ ਅਗਵਾਈ ਵਾਲੇ ਵਿਦੇਸ਼ ਮੰਤਰਾਲੇ ਦੀ ਇਮਾਰਤ ਦੇ ਸਾਹਮਣੇ ਇੱਕ ਬੰਬ ਧਮਾਕਾ ਹੋਇਆ। ਨਿਊਜ਼ ਏਜੰਸੀ ਟੋਲੋ ਨਿਊਜ਼ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਟਵੀਟ ‘ਚ ਲਿਖਿਆ ਗਿਆ, ‘ਅੱਜ ਦੁਪਹਿਰ ਕਾਬੁਲ ‘ਚ ਵਿਦੇਸ਼ ਮੰਤਰਾਲੇ ਦੇ ਸਾਹਮਣੇ ਧਮਾਕਾ ਹੋਇਆ। ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਟੋਲੋ ਨਿਊਜ਼ ਨੇ ਦੱਸਿਆ ਕਿ 4 ਜਨਵਰੀ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਖਾਮਾ ਪ੍ਰੈੱਸ ਨੇ ਰਿਪੋਰਟ ਦਿੱਤੀ ਕਿ ਤਿੰਨ ਦਿਨ ਪਹਿਲਾਂ ਕਾਬੁਲ ਦੇ ਫੌਜੀ ਹਵਾਈ ਅੱਡੇ ‘ਤੇ ਹੋਏ ਧਮਾਕੇ ‘ਚ ਘੱਟੋ-ਘੱਟ 10 ਲੋਕ ਮਾਰੇ ਗਏ ਸਨ ਅਤੇ ਅੱਠ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਕੂਰ ਨੇ ਕਿਹਾ ਕਿ ਕਾਬੁਲ ਦੇ ਫੌਜੀ ਹਵਾਈ ਅੱਡੇ ਦੇ ਮੁੱਖ ਗੇਟ ਦੇ ਨੇੜੇ ਧਮਾਕੇ ਵਿੱਚ ਲੋਕ ਜ਼ਖਮੀ ਹੋ ਗਏ।