ਆਕਲੈਂਡ ਦੇ ਬੋਟੈਨਿਕ ਗਾਰਡਨ ਨਜ਼ਦੀਕੀ ਪਾਰਕ ਵਿੱਚ ਇੱਕ ਵਿਅਕਤੀ ਦੀ ਹੋਈ ਕੁੱਟਮਾਰ ਤੋਂ ਬਾਅਦ ਆਕਲੈਂਡ ਦੇ ਬੋਟੈਨਿਕ ਗਾਰਡਨ ਦੇ ਬਾਹਰ ਹਥਿਆਰਬੰਦ ਪੁਲਿਸ ਤਾਇਨਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 11 ਵਜੇ ਦੇ ਕਰੀਬ ਇੱਕ ਰਿਪੋਰਟ ਮਿਲੀ ਸੀ ਕਿ ਪਾਰਕ ਵਿੱਚ ਕਿਸੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੁਲਾਰੇ ਨੇ ਕਿਹਾ ਬੋਟੈਨਿਕ ਗਾਰਡਨ ਸਮੇਤ, ਵਿਆਪਕ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਵਧੀ ਹੋਈ ਹੈ ਅਤੇ ਘੇਰਾਬੰਦੀ ਕੀਤੀ ਗਈ ਹੈ ਅਤੇ ਅਪਰਾਧੀ ਦਾ ਪਤਾ ਲਗਾਉਣ ਲਈ ਇਲਾਕੇ ਦੀ ਤਲਾਸ਼ੀ ਗਈ ਹੈ।“ਪੁੱਛਗਿੱਛ ਅਜੇ ਵੀ ਸ਼ੁਰੂਆਤੀ ਪੜਾਵਾਂ ਵਿੱਚ ਹੈ ਜਦੋਂ ਕਿ ਪੁਲਿਸ ਪੀੜਤ ਨਾਲ ਗੱਲ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਘਟਨਾ ਕਿਵੇ ਵਾਪਰੀ ਹੈ।
