Home » ਇਟਲੀ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ…
Home Page News India India News World

ਇਟਲੀ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ…

Spread the news

ਇਟਲੀ ਵਿੱਚ ਇੱਕ ਹੋਰ ਭਾਰਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 34 ਸਾਲਾ ਚਰਨਜੀਤ ਸਪੁੱਤਰ ਸ਼੍ਰੀ ਸਤਪਾਲ ਦੇਵ ਜੈਨੀਵੋਲਤਾ (ਸੋਨਚੀਨੋ) ਵਿੱਚ ਰਹਿੰਦਾ ਸੀ ਅਤੇ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਹਾਲਾਂਕਿ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਦੀ ਧਰਤੀ ‘ਤੇ ਚਲਾ ਗਿਆ ਸੀ ਤੇ 26 ਦਸੰਬਰ ਨੂੰ ਵਾਪਿਸ ਇਟਲੀ ਆਇਆ ਸੀ। ਪਰ ਪਿਛਲੇ ਦਿਨੀਂ ਉਸਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਚਰਨਜੀਤ ਦੇ ਪਿਤਾ ਸਤਪਾਲ ਦੇਵ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਮੌਤ ਦੀ ਖਬਰ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।