Home » ਪਾਪਾਕੁਰਾ ‘ਚ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲਾ ਸੀ ਇੱਕ ਮਹੀਨੇ ਦਾ ਬੱਚਾਂ…
Home Page News • New Zealand Local News • NewZealand

ਪਾਪਾਕੁਰਾ ‘ਚ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲਾ ਸੀ ਇੱਕ ਮਹੀਨੇ ਦਾ ਬੱਚਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਪਿਛਲੇ ਹਫ਼ਤੇ ਪਾਪਾਕੁਰਾ ‘ਚ ਪੋਰਚੇਸਟਰ ਰੋਡ ‘ਤੇ ਹੋਏ ਇੱਕ ਭਿਆਨਕ ਹਾਦਸੇ ਦੇ ਕਾਰਨਾ ਦੀ ਜਾਂਚ ਪੁਲਿਸ ਵੱਲੋਂ ਜਾਰੀ ਹੈ।ਪੁਲਿਸ ਵੱਲੋਂ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆਂ ਹੈ ਇੱਕ ਇਸ ਦਰਦਨਾਕ ਹਾਦਸੇ ਵਿੱਚ ਇੱਕ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ। ਇਹ ਹਾਦਸਾ 18 ਜਨਵਰੀ ਨੂੰ ਰਾਤ ਕਰੀਬ 10.42 ਵਜੇ ਵਾਪਰਿਆ ਸੀ ਇਸ ਹਾਦਸੇ ਵਿੱਚ ਛੇ ਲੋਕ ਜ਼ਖਮੀ ਹੋ ਗਏ ਸਨ।ਇਸ ਪੜਾਅ ‘ਤੇ ਹਾਦਸੇ ਦੇ ਸਬੰਧ ਵਿੱਚ ਕੋਈ ਦੋਸ਼ ਨਹੀਂ ਲਗਾਏ ਗਏ ਹਨ ਕਿਉਂਕਿ ਹਾਦਸੇ ਦੀ ਕਾਰਨਾ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਇੱਕ 25 ਸਾਲਾ ਵਿਅਕਤੀ ਨੂੰ ਪਾਪਾਕੁਰਾ ਜ਼ਿਲ੍ਹਾ ਅਦਾਲਤ ਵਿੱਚ ਇੱਕ ਅਧਿਕਾਰੀ ਦੀ ਖੂਨ ਦੇਣ ਦੀ ਬੇਨਤੀ ਤੋਂ ਇਨਕਾਰ ਕਰਨ ਦੇ ਸਬੰਧ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ ਅਤੇ ਉਸ ਦੇ 16 ਫਰਵਰੀ ਨੂੰ ਪੇਸ਼ ਹੋਣ ਦੀ ਸੰਭਾਵਨਾ ਹੈ।