ਰੂਸ ਦੀ ਸੰਸਦ ਦੇ ਹੇਠਲੇ ਸਦਨ ਦੇ ਸਪੀਕਰ ਨੇ ਯੂਕ੍ਰੇਨ ਨੂੰ ਵਧੇਰੇ ਸ਼ਕਤੀਸ਼ਾਲੀ ਹਥਿਆਰਾਂ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ ਨੂੰ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹਾ ਕਰਕੇ ਆਪਣੀ ਤਬਾਹੀ ਦਾ ਖ਼ਤਰਾ ਖ਼ੁਦ ਵਧਾ ਰਹੇ ਹਨ। ਇਸ ਸੰਦੇਸ਼ ਤੋਂ ਬਾਅਦ ਦੇਸ਼ਾਂ ਨੇ ਯੂਕ੍ਰੇਨ ਨੂੰ ਬਖਤਰਬੰਦ ਵਾਹਨ, ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਹਥਿਆਰ ਮੁਹੱਈਆ ਕਰਾਉਣ ਦਾ ਨਵਾਂ ਸੰਕਲਪ ਲਿਆ, ਪਰ ਜਰਮਨੀ ਨੇ ਜੰਗੀ ਟੈਂਕ ਲੀਓਪਾਰਡ-2 ਦੀ ਸਪਲਾਈ ਕਰਨ ਲਈ ਸਹਿਮਤੀ ਨਹੀਂ ਦਿੱਤੀ। ਯੂਕ੍ਰੇਨ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਜਰਮਨੀ ਦੇ ਰਾਮਸਟੀਨ ਏਅਰ ਬੇਸ ‘ਤੇ ਇੱਕ ਮੀਟਿੰਗ ਦੌਰਾਨ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਫ਼ੌਜੀ ਸਹਾਇਤਾ ਦਾ ਵਾਅਦਾ ਕੀਤਾ, ਪਰ ਜਰਮਨ ਦੁਆਰਾ ਬਣੇ ਲੀਓਪਾਰਡ -2 ਲੜਾਈ ਟੈਂਕਾਂ ਦੀ ਸਪਲਾਈ ਲਈ ਯੂਕ੍ਰੇਨ ਦੀ ਬੇਨਤੀ ‘ਤੇ ਸਹਿਮਤ ਨਹੀਂ ਬਣ ਸਕੀ। ਲੀਓਪਾਰਡ-2 ਦਾ ਮਾਮਲਾ ਐਤਵਾਰ ਰਾਤ ਨੂੰ ਹੱਲ ਹੋਣ ਦੇ ਨੇੜੇ ਜਾਪਿਆ ਜਦੋਂ ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੇ ਕਿਹਾ ਕਿ ਜੇਕਰ ਪੋਲੈਂਡ ਆਪਣੇ ਕੁਝ ਲੀਓਪਾਰਡ ਯੂਕ੍ਰੇਨ ਨੂੰ ਦੇਣ ਦਾ ਫ਼ੈਸਲਾ ਕਰਦਾ ਹੈ ਤਾਂ ਉਨ੍ਹਾਂ ਦਾ ਦੇਸ਼ ਕੋਈ ਇਤਰਾਜ਼ ਨਹੀਂ ਕਰੇਗਾ। ਇਸ ਤੋਂ ਪਹਿਲਾਂ ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਦੇ ਚੇਅਰਮੈਨ ਵਿਆਚੇਸਲਾਵ ਵੋਲੋਡਿਨ ਨੇ ਕਿਹਾ ਕਿ ਯੂਕ੍ਰੇਨ ਨੂੰ ਵਧੇਰੇ ਸ਼ਕਤੀਸ਼ਾਲੀ ਹਥਿਆਰ ਦੇਣ ਵਾਲੀਆਂ ਸਰਕਾਰਾਂ ਇੱਕ “ਗਲੋਬਲ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ ਜੋ ਉਨ੍ਹਾਂ ਦੇ ਦੇਸ਼ਾਂ ਨੂੰ ਵੀ ਤਬਾਹ ਕਰ ਦੇਵੇਗੀ।” ਉਹਨਾਂ ਨੇ ਕਿਹਾ ਕਿ “ਕੀਵ ਸ਼ਾਸਨ ਨੂੰ ਹਮਲਾਵਰ ਹਥਿਆਰਾਂ ਦੀ ਸਪਲਾਈ ਇੱਕ ਵਿਸ਼ਵ ਤਬਾਹੀ ਵੱਲ ਲੈ ਜਾਵੇਗੀ। ਵੋਲੋਡਿਨ ਨੇ ਕਿਹਾ ਕਿ “ਜੇਕਰ ਵਾਸ਼ਿੰਗਟਨ ਅਤੇ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਸ਼ਾਂਤੀਪੂਰਨ ਸ਼ਹਿਰਾਂ ‘ਤੇ ਹਮਲਾ ਕਰਨ ਲਈ ਕਰਦੇ ਹਨ, ਜਿਵੇਂ ਕਿ ਉਹ ਧਮਕੀ ਦੇ ਚੁੱਕੇ ਹਨ ਤਾਂ ਹੋਰ ਸ਼ਕਤੀਸ਼ਾਲੀ ਹਥਿਆਰਾਂ ਨਾਲ ਇਸ ਦਾ ਜਵਾਬ ਦਿੱਤਾ ਜਾਵੇਗਾ। ਜਰਮਨੀ ਯੂਕ੍ਰੇਨ ਨੂੰ ਹਥਿਆਰਾਂ ਦੇ ਮੁੱਖ ਸਪਲਾਇਰਾਂ ਵਿੱਚੋਂ ਇੱਕ ਹੈ ਅਤੇ ਉਸਨੇ ਸੰਭਾਵਿਤ ਹਰੀ ਝੰਡੀ ਲਈ ਆਪਣੇ ਲੀਓਪਾਰਡ 2 ਭੰਡਾਰ ਦੀ ਸਮੀਖਿਆ ਦਾ ਆਦੇਸ਼ ਦਿੱਤਾ ਹੈ, ਪਰ ਜਰਮਨ ਸਰਕਾਰ ਯੂਕ੍ਰੇਨ ਲਈ ਵਚਨਬੱਧਤਾ ਵਧਾਉਣ ਦੀ ਦਿਸ਼ਾ ਵਿਚ ਹਰ ਕਦਮ ਧਿਆਨ ਨਾਲ ਚੁੱਕ ਰਹੀ ਹੈ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਨੂੰ ਲੈਕਲਰਕ ਲੜਾਕੂ ਟੈਂਕ ਭੇਜਣ ਤੋਂ ਇਨਕਾਰ ਨਹੀਂ ਕਰਦਾ ਹੈ ਅਤੇ ਉਸਨੇ ਆਪਣੇ ਰੱਖਿਆ ਮੰਤਰੀ ਨੂੰ ਇਸ ਵਿਚਾਰ ‘ਤੇ “ਕੰਮ” ਕਰਨ ਲਈ ਕਿਹਾ ਹੈ। ਇਸ ਦੌਰਾਨ ਪੋਲਿਸ਼ ਪ੍ਰਧਾਨ ਮੰਤਰੀ ਮੈਟਿਊਜ਼ ਮੋਰਾਵੀਕੀ ਨੇ ਕਿਹਾ ਕਿ ਜੇਕਰ ਜਰਮਨੀ ਯੂਕ੍ਰੇਨ ਨੂੰ ਲੀਓਪਾਰਡ ਟੈਂਕਾਂ ਦੀ ਸਪਲਾਈ ਕਰਨ ਲਈ ਸਹਿਮਤ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਦੇਸ਼ ਉਨ੍ਹਾਂ ਦੇਸ਼ਾਂ ਦੇ ਨਾਲ ਇੱਕ “ਛੋਟਾ ਗਠਜੋੜ” ਬਣਾਉਣ ਲਈ ਤਿਆਰ ਹੈ ਜੋ ਆਪਣੇ ਟੈਂਕ ਭੇਜਣਗੇ।
ਰੂਸ ਦੀ ਚੇਤਾਵਨੀ, ਯੂਕ੍ਰੇਨ ਨੂੰ ਸ਼ਕਤੀਸ਼ਾਲੀ ਹਥਿਆਰ ਦੇਣ ਵਾਲੇ ਦੇਸ਼ ਖ਼ੁਦ ਦੇ ਰਹੇ ਤਬਾਹੀ ਨੂੰ ਸੱਦਾ…
January 24, 2023
2 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,752
- India4,066
- India Entertainment125
- India News2,748
- India Sports220
- KHABAR TE NAZAR3
- LIFE66
- Movies46
- Music81
- New Zealand Local News2,095
- NewZealand2,382
- Punjabi Articules7
- Religion878
- Sports210
- Sports209
- Technology31
- Travel54
- Uncategorized34
- World1,814
- World News1,580
- World Sports202