Home » ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਬਣ ਸਕਦੇ ਹੜ੍ਹਾਂ ਵਰਗੇ ਹਲਾਤ,ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ…
Home Page News New Zealand Local News NewZealand

ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਬਣ ਸਕਦੇ ਹੜ੍ਹਾਂ ਵਰਗੇ ਹਲਾਤ,ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਸਮੇਤ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਬੀਤੀ ਰਾਤ ਤੋ ਲਗਾਤਾਰ ਬਾਰਸ਼ ਹੋ ਰਹੀ ਹੈ। ਮੈੱਟਸਰਵਿਸ ਵਲੋਂ ਆਕਲੈਂਡ ਤੇ ਨਾਰਥਲੈਂਡ ਦੇ ਰਿਹਾਇਸ਼ੀਆਂ ਲਈ ਮੌਸਮ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਖਰਾਬ ਮੌਸਮ ਦੌਰਾਨ ਹੜ੍ਹਾਂ ਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਮੈੱਟਸਰਵਿਸ ਦੀ ਭਵਿੱਖਬਾਣੀ ਅਨੁਸਾਰ ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਇਸ ਖਰਾਬ ਮੌਸਮ ਦਾ ਮੁੱਖ ਹਿੱਸਾ ਰਹਿਣਗੀਆਂ ਤੇ ਇਸ ਦੌਰਾਨ 25 ਐਮ ਐਮ ਤੋਂ 40 ਐਮ ਐਮ ਬਾਰਿਸ਼ ਪ੍ਰਤੀ ਘੰਟੇ ਦੇ ਹਿਸਾਬ ਨਾਲ ਬਾਰਸ਼ ਹੋਣ ਦੇ ਅਨੁਮਾਨ ਹਨ।ਇਹ ਚੇਤਾਵਨੀ ਵਿੱਚ ਕਿਹਾ ਗਿਆਂ ਹੈ ਨਾਰਥ ਆਕਲੈਂਡ, ਕੋਰਮੰਡਲ ਪੈਨੀਸੁਲਾ, ਬੇਅ ਆਫ ਪਲੈਂਟੀ, ਗਿਸਬੋਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।