ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਆਮ ਬਜਟ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਕੋਲੋਂ ਪਤਾ ਨਹੀਂ ਕਿਹੜਾ ਬਦਲਾ ਲੈ ਰਹੀ ਹੈ, ਜਿਸ ਨੇ ਪਹਿਲਾਂ ਪਹਿਲਾਂ ਰਿਪਬਲਿਕ ਡੇਅ ਮੌਕੇ ਪੰਜਾਬ ਨੂੰ ਬਾਹਰ ਕੀਤਾ ਅਤੇ ਹੁਣ ਬਜਟ ਵਿਚੋਂ ਵੀ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਕੇਂਦਰੀ ਬਜਟ ਨੇ ਸਿਰਫ ਪੰਜਾਬ ਨੂੰ ਹੀ ਨਹੀਂ ਸਗੋਂ ਕਿਸਾਨਾਂ ਨੂੰ ਵੀ ਨਿਰਾਸ਼ ਕੀਤਾ ਹੈ। ਕੇਂਦਰ ਨੇ ਨਵੀਂ ਫਸਲ ’ਤੇ ਵੀ ਐੱਮ.ਐੱਸ. ਪੀ ਨਹੀਂ ਦਿੱਤੀ ਹੈ। ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਪਰਾਲੀ ਦੀ ਚੁਣੌਤੀ ਹੈ ਪਰ ਬਜਟ ਵਿਚ ਇਸ ਦਾ ਨਾਂ ਤਕ ਨਹੀਂ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਅਤੇ ਬਠਿੰਡਾ ਲਈ ਬੰਦੇ ਭਾਰਤ ਐੱਕਸਪ੍ਰੈੱਸ ਦੀ ਮੰਗ ਕੀਤੀ ਸੀ ਪਰ ਇਸ ਮੰਗ ’ਤੇ ਵੀ ਗੌਰ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਲਈ 1000 ਕਰੋੜ ਦੀ ਮੰਗ ਕੀਤੀ ਸੀ, ਜਿਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਪਹਿਲਾਂ ਰਿਪਬਲਿਕ ਡੇਅ ਅਤੇ ਹੁਣ ਬਜਟ ’ਚੋਂ ਪੰਜਾਬ ਨੂੰ ਬਾਹਰ ਕਰਕੇ ਕੇਂਦਰ ਸਰਕਾਰ ਪੰਜਾਬ ਨਾਲ ਪਤਾ ਨਹੀਂ ਕਿਹੜਾ ਵੈਰ ਕੱਢ ਰਹੀ ਹੈ।
ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ…
February 2, 2023
1 Min Read
You may also like
Home Page News • India • India News • World • World News
ਕੈਨੇਡਾ ਗਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਸਿਰ ਤੇ ਲਟਕੀ ਤਲਵਾਰ…
12 hours ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,467
- India3,875
- India Entertainment121
- India News2,640
- India Sports219
- KHABAR TE NAZAR3
- LIFE66
- Movies46
- Music79
- New Zealand Local News2,015
- NewZealand2,294
- Punjabi Articules7
- Religion829
- Sports207
- Sports206
- Technology31
- Travel54
- Uncategorized32
- World1,747
- World News1,522
- World Sports199