Home » ਹਥਿਆਰਾਂ ਨਾ ਲੈਸ ਚੋਰਾਂ ਨੇ ਲੁੱਟਿਆਂ ਆਕਲੈਂਡ ‘ਚ ਪੈਟਰੋਲ ਸਟੇਸ਼ਨ…
Home Page News New Zealand Local News NewZealand

ਹਥਿਆਰਾਂ ਨਾ ਲੈਸ ਚੋਰਾਂ ਨੇ ਲੁੱਟਿਆਂ ਆਕਲੈਂਡ ‘ਚ ਪੈਟਰੋਲ ਸਟੇਸ਼ਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਹਥਿਆਰਾਂ ਨਾਲ ਲੈਸ ਚੋਰਾਂ ਦੇ ਇੱਕ ਗਰੁੱਪ ਵੱਲੋਂ ਅੱਜ ਸਵੇਰੇ ਆਕਲੈਂਡ ਦੇ ਇੱਕ ਪੈਟਰੋਲ ਸਟੇਸ਼ਨ ਨੂੰ ਲੁੱਟਣ ਤੋਂ ਬਾਅਦ ਪੁਲਿਸ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਸਮੂਹ ਸਵੇਰੇ 6.30 ਵਜੇ ਦੇ ਕਰੀਬ ਪਾਕੁਰੰਗਾ ਦੇ ਪਾਕੁਰੰਗਾ ਰੋਡ ‘ਤੇ ਪੈਟਰੋਲ ਸਟੇਸ਼ਨ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ ਕਥਿਤ ਤੌਰ ‘ਤੇ ਅਸਲਾ ਵਿਖਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਇੱਕ ਗੱਡੀ ‘ਚ ਬੈਠ ਮੌਕੇ ਤੋ ਫਰਾਰ ਹੋ ਗਏ। ਪੁਲਿਸ ਮੌਕੇ ‘ਤੇ ਮੌਜੂਦ ਹੈ ਅਤੇ ਪੁੱਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ P053519052 ਦਾ ਹਵਾਲਾ ਦਿੰਦੇ ਹੋਏ 105 ‘ਤੇ ਪੁਲਿਸ ਨੂੰ ਕਾਲ ਕਰ ਸਕਦੇ ਹਨ।