Home » ਜਦੋ ਟੀਮ ਇੰਡੀਆ ‘ਚ ਵਾਪਸੀ ‘ਤੇ ਇਮੋਸ਼ਨਲ ਹੋਏ ਰਵਿੰਦਰ ਜਡੇਜਾ,ਕਿਹਾ ਮੁੜ ਇੰਡੀਅਨ ਜਰਸੀ ਪਾਉਣਾ ਸ਼ਾਨਦਾਰ…
Home Page News • India • India News • India Sports • Sports • Sports • World Sports

ਜਦੋ ਟੀਮ ਇੰਡੀਆ ‘ਚ ਵਾਪਸੀ ‘ਤੇ ਇਮੋਸ਼ਨਲ ਹੋਏ ਰਵਿੰਦਰ ਜਡੇਜਾ,ਕਿਹਾ ਮੁੜ ਇੰਡੀਅਨ ਜਰਸੀ ਪਾਉਣਾ ਸ਼ਾਨਦਾਰ…

Spread the news

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ 9 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਇਸ ਸੀਰੀਜ਼ ਤੋਂ ਕ੍ਰਿਕਟ ‘ਚ ਵਾਪਸੀ ਕਰ ਰਹੇ ਹਨ। ਬੀਸੀਸੀਆਈ ਵੱਲੋਂ ਜਾਰੀ ਇੱਕ ਇੰਟਰਵਿਊ ਵਿੱਚ ਰਵਿੰਦਰ ਜਡੇਜਾ ਨੇ ਆਪਣੀ ਸੱਟ ਤੇ ਟੈਸਟ ਸੀਰੀਜ਼ ਵਿੱਚ ਵਾਪਸੀ ਬਾਰੇ ਗੱਲ ਕੀਤੀ। ਗੱਲਬਾਤ ਦੌਰਾਨ ਰਵਿੰਦਰ ਜਡੇਜਾ ਭਾਰਤੀ ਟੀਮ ‘ਚ ਵਾਪਸੀ ਨੂੰ ਲੈ ਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਕਾਫੀ ਸਮੇਂ ਤੋਂ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਸੀ। ਟੀਮ ਇੰਡੀਆ ਦੀ ਜਰਸੀ ਨੂੰ ਇਕ ਵਾਰ ਫਿਰ ਪਹਿਨਣ ਦਾ ਮੌਕਾ ਮਿਲਣਾ ਬਹੁਤ ਸ਼ਾਨਦਾਰ ਹੈ। ਦੱਸ ਦੇਈਏ ਕਿ ਰਵਿੰਦਰ ਜਡੇਜਾ ਏਸ਼ੀਆ ਕੱਪ 2022 ਵਿੱਚ ਗੋਡੇ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਸਨ। ਕਰੀਬ 6 ਮਹੀਨੇ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਹੁਣ ਉਹ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਵਾਪਸੀ ਕਰਨ ਜਾ ਰਹੇ ਹਨ।