Home » 6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ,ਕੁਝ ਹੀ ਘੰਟੇ ਬਾਅਦ ਮਿਲੀ ਲਾਸ਼…
Home Page News India India News

6 ਸਾਲਾਂ ਬੱਚੇ ਨੂੰ 4 ਕਰੋੜ ਦੀ ਫਿਰੌਤੀ ਲਈ ਕੀਤਾ ਗਿਆ ਸੀ ਅਗਵਾ,ਕੁਝ ਹੀ ਘੰਟੇ ਬਾਅਦ ਮਿਲੀ ਲਾਸ਼…

Spread the news

ਛੇ ਸਾਲਾਂ ਦੇ ਮਾਸੂਮ ਬੱਚੇ ਨੂੰ ਚਾਰ ਕਰੋੜ ਦੀ ਫ਼ਿਰੌਤੀ ਦੇ ਚਲਦਿਆਂ ਹੋਇਆਂ ਅਗਵਾ ਕੀਤਾ ਗਿਆ ਸੀ , ਜਿਸ ਦੀ ਕੁਝ ਘੰਟਿਆਂ ਬਾਦ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੰਦੌਰ ਜਿਲੇ ਦੇ ਮਹੂ ਵਿੱਚ ਇੱਕ 6 ਸਾਲਾਂ ਦੇ ਬੱਚੇ ਨੂੰ ਉਸ ਸਮੇਂ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਜਿਸ ਸਮੇਂ ਇਹ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਦੱਸਿਆ ਗਿਆ ਹੈ ਕਿ ਇਹ ਬੱਚਾ ਕਾਂਗਰਸੀ ਨੇਤਾ ਵਿਜੈ ਇੰਦਰ ਸਿੰਘ ਚੌਹਾਨ ਦਾ ਭਤੀਜਾ ਸੀ।ਇੱਥੇ ਇਸ ਮਾਸੂਮ ਬੱਚੇ ਹਰਸ਼ ਸਿੰਘ ਨੂੰ ਐਤਵਾਰ ਸ਼ਾਮ 6 ਵਜੇ ਦੇ ਕਰੀਬ ਅਗਵਾਹ ਕੀਤਾ ਗਿਆ ਸੀ ਉੱਥੇ ਹੀ ਬੱਚੇ ਦੇ ਨਾ ਮਿਲਣ ਤੇ ਜਿੱਥੇ ਕਾਫੀ ਸਮੇਂ ਤੱਕ ਉਸ ਦੀ ਭਾਲ ਕੀਤੀ ਗਈ ਅਤੇ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ।
ਉਥੇ ਹੀ ਰਾਤ ਦੇ ਨੌਂ ਵਜੇ ਕੁਝ ਅਗਵਾਕਾਰਾਂ ਵੱਲੋਂ ਚਾਰ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ ਬੱਚਾ ਉਹਨਾਂ ਦੇ ਕੋਲ ਹੈ। ਪਰ ਕੁਝ ਸਮੇਂ ਬਾਅਦ ਹੀ ਜਾਂਚ ਦੌਰਾਨ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਪਿੰਡ ਸੰਦਲ ਮੈਡਲ ਦੀ ਇਕ ਪੁਲੀ ਹੇਠ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਜਿਥੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ ਉਥੇ ਹੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।