Home » ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ…
Home Page News • New Zealand Local News • NewZealand

ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੌਰਥਲੈਂਡ ਦੇ Kaitaia ਵਿੱਚ ਬੀਤੀ ਰਾਤ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਰਾਤ 9.45 ਦੇ ਆਸਪਾਸ ਅਹੀਪਾਰਾ ਦੇ ਰੋਮਾ ਰੋਡ ‘ਤੇ ਦੁਰਘਟਨਾ ਸਥਾਨ ਤੇ ਪਹੁੰਚੇ ਜਿੱਥੇ ਮੌਕੇ ‘ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਕਿਹਾ ਕਿ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਸੀਰੀਅਸ ਕਰੈਸ਼ ਯੂਨਿਟ ਵੱਲੋਂ ਮੌਕੇ ਤੇ ਪਹੁੰਚ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ।