Home » ਰਾਖੀ ਸਾਵੰਤ ਪਤੀ ਆਦਿਲ ਦੁਰਾਨੀ ਤੋਂ ਲਵੇਗੀ ਤਲਾਕ…
Home Page News India India News

ਰਾਖੀ ਸਾਵੰਤ ਪਤੀ ਆਦਿਲ ਦੁਰਾਨੀ ਤੋਂ ਲਵੇਗੀ ਤਲਾਕ…

Spread the news

ਡਰਾਮਾ ਕਵੀਨ ਰਾਖੀ ਸਾਵੰਤ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦਾ ਪਤੀ ਆਦਿਲ ਦੁਰਾਨੀ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਦੱਸ ਦੇਈਏ ਕਿ ਰਾਖੀ ਨੇ ਪਿਛਲੇ ਸਾਲ ਗੁਪਤ ਵਿਆਹ ਕਰਵਾਇਆ ਸੀ, ਜਿਸ ਦਾ ਖੁਲਾਸਾ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਹਾਲਾਂਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਵੀ ਰਾਖੀ ਨੇ ਆਪਣੇ ਪਤੀ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲ ਹੀ ‘ਚ ਉਸ ਨੇ ਆਪਣੇ ਪਤੀ ‘ਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਸ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਆਦਿਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਉਸ ਨੇ ਉਸ ਤੋਂ ਪੈਸੇ ਅਤੇ ਗਹਿਣੇ ਲੈ ਲਏ ਹਨ। ਇਸ ਤੋਂ ਇਲਾਵਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਖੀ ਸਾਵੰਤ ਨੂੰ ਕਈ ਵਾਰ ਬੇਹੋਸ਼ ਹੁੰਦੇ ਹੋਏ ਵੀ ਵੇਖਿਆ ਗਿਆ।ਦੱਸ ਦੇਈਏ ਕਿ ਰਾਖੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਬੁੱਧਵਾਰ ਨੂੰ ਆਦਿਲ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਇੰਨਾ ਹੀ ਨਹੀਂ ਰਾਖੀ ਨੇ ਇਹ ਵੀ ਕਿਹਾ ਹੈ ਕਿ ਉਹ ਹੁਣ ਆਪਣੇ ਪਤੀ ਨੂੰ ਤਲਾਕ ਦੇਵੇਗੀ। ਰਾਖੀ ਸਾਵੰਤ ਕਦੇ ਵੀ ਮੀਡੀਆ ਦੀਆਂ ਸੁਰਖੀਆਂ ਬਟੋਰਨ ਤੋਂ ਨਹੀਂ ਖੁੰਝਦੀ। ਦੱਸਿਆ ਗਿਆ ਕਿ ਰਾਖੀ ਨੂੰ ਦਹੇਜ ਲਈ ਤੰਗ ਕਰਨ ਵਾਲੇ ਕਾਰੋਬਾਰੀ ਆਦਿਲ ਖਾਨ ਦੁਰਾਨੀ ਨੂੰ ਪੁੱਛਗਿਛ ਲਈ ਓਸ਼ੀਵਾਰਾ ਥਾਣੇ ਲਿਆਂਦਾ ਗਿਆ ਅਤੇ ਬਾਅਦ ‘ਚ ਗ੍ਰਿਫਤਾਰ ਕਰ ਲਿਆ ਗਿਆ।