Home » ਗਿਸਬੋਰਨ ਤੋ ਇਲਾਵਾ ਇਹਨਾਂ ਇਲਾਕਿਆਂ ਵਿੱਚ ਅੱਜ ਫਿਰ ਹੋ ਸਕਦੀ ਹੈ ਭਾਰੀ ਬਾਰਿਸ਼…
Home Page News New Zealand Local News NewZealand

ਗਿਸਬੋਰਨ ਤੋ ਇਲਾਵਾ ਇਹਨਾਂ ਇਲਾਕਿਆਂ ਵਿੱਚ ਅੱਜ ਫਿਰ ਹੋ ਸਕਦੀ ਹੈ ਭਾਰੀ ਬਾਰਿਸ਼…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਮੌਸਮ ਵਿਭਾਗ ਵੱਲੋਂ ਅੱਜ ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜੇ ਪੈਣ ਦੀ ਗੱਲ ਆਖੀ ਗਈ ਹੈ ਜਿਨਾਂ ਵਿੱਚ ਗਿਸਬੋਰਨ ਖੇਤਰ ਵਿੱਚ 100mm ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।MetService ਨੇ ਅੱਜ ਸਵੇਰੇ 7 ਵਜੇ ਤੋਂ ਕੱਲ੍ਹ ਸਵੇਰੇ 4 ਵਜੇ ਦੇ ਵਿਚਕਾਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਦੇ ਨਾਲ ਇੱਕ ਇਲਾਕੇ ਵਿੱਚ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ।ਉਹਨਾਂ ਕਿਹਾ ਕਿ ਸਿਰਫ਼ ਇੱਕ ਘੰਟੇ ਵਿੱਚ 25-40 ਮਿਲੀਮੀਟਰ ਮੀਂਹ ਪੈ ਸਕਦਾ ਹੈ।ਇਸ ਤੋ ਇਲਾਵਾ ਅੱਜ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਦਰਮਿਆਨ ਨੌਰਥਲੈਂਡ, ਆਕਲੈਂਡ, ਵਾਈਕਾਟੋ, ਵਾਈਟੋਮੋ, ਟੌਮਾਰੁਨੁਈ, ਬੇ ਆਫ ਪਲੇਨਟੀ, ਰੋਟੋਰੂਆ, ਟੌਪੋ, ਹਾਕਸ ਬੇ, ਤਾਈਹਾਪੇ, ਵਾਂਗਾਨੁਈ ਅਤੇ ਮਾਨਵਾਤੂ ਵਿੱਚ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।