ਆਸਟ੍ਰੇਲੀਆ ਵਿੱਚ ਗੈੱਸ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਬਿਜਲੀ ਵਾਲੇ ਉਪਕਰਨ ਵਰਤਣਾ ਸ਼ੁਰੂ ਕਰ ਦੇਣ ਤਾਂ ਜੋ ਹਜ਼ਾਰਾਂ ਡਾਲਰ ਬਚਾਏ ਜਾ ਸਕਣ।
ਆਸਟ੍ਰੇਲੀਆ ਦੀ ਇੱਕ ਵੱਡੇ Power Network, One Big Switch ਮੁਤਾਬਿਕ ਗੈੱਸ ਦੇ ਉਪਕਰਨਾਂ ਨੂੰ ਚਲਾਉਣਾ ਹੁਣ ਜ਼ਿਆਦਾ ਮਹਿੰਗਾ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਗਾਹਕਾਂ ਨੂੰ ਪਹਿਲਾਂ ਇੱਕ ਬਾਰ ਵੱਧ ਕੀਮਤ ਦੇਣੀ ਪਵੇਗੀ ਪਰ ਗੈੱਸ ਉਪਕਰਨਾਂ ਨੂੰ ਬਿਜਲੀ ਉਪਕਰਨਾਂ ਵਿੱਚ ਬਦਲ ਕੇ ਚਲਾਉਣਾ ਸਸਤਾ ਪਵੇਗਾ।
One Big Switch ਦੇ Joal Gibson ਦਾ ਕਹਿਣਾ ਹੈ ਕਿ ਕੁੱਝ ਸਮਾਂ ਪਹਿਲਾਂ ਤੱਕ ਗੈੱਸ ‘ਤੇ ਖਾਣਾ ਬਣਾਉਣਾ ਅਤੇ ਨਹਾਉਣ ਲਈ ਪਾਣੀ ਗਰਮ ਕਰਨਾ ਸਸਤਾ ਪੈਂਦਾ ਸੀ ਪਰ ਹੁਣ ਬਿਜਲੀ ਉਪਕਰਨ ਚਲਾਉਣੇ ਸਸਤੇ ਪੈਂਦੇ ਹਨ।
ਕਈ ਲੋਕਾਂ ਨੇ ਇਸ ਤਰਾਂ ਕੀਤਾ ਹੈ ‘ਤੇ ਹੁਣ ਉਹ ਇਸ ਨੂੰ ਪਸੰਦ ਕਰ ਰਹੇ ਹਨ। ਇੱਕ ਗਾਹਕ ਦਾ ਕਹਿਣਾ ਹੈ ਕਿ ਇੱਕ ਬਾਰ ਬਿਜਲੀ ਉਪਕਰਨ ਲਵਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਕਿੰਨਾ ਵਧੀਆ ਹੈ।