Home » ਟਾਕਾਨਿਨੀ ‘ਚ ਇੱਕ ਸੁਪਰਮਾਰਕੀਟ ਤੋਂ ਚੋਰੀ ਕਰ ਭੱਜੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…
Home Page News • New Zealand Local News • NewZealand

ਟਾਕਾਨਿਨੀ ‘ਚ ਇੱਕ ਸੁਪਰਮਾਰਕੀਟ ਤੋਂ ਚੋਰੀ ਕਰ ਭੱਜੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਟਾਕਾਨਿਨੀ ਵਿੱਚ ਇੱਕ ਕਥਿਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਵਾਲੇ ਪੰਜ ਚੋਰਾ ਨੂੰ ਪੁਲਿਸ ਨੇ ਅੱਜ ਆਪਣੀ ਕਾਰ ਦੀ ਚਪੇਟ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 1.30 ਵਜੇ ਪੇਰੀਕੋ ਵੇਅ ‘ਤੇ ਇੱਕ ਸੁਪਰਮਾਰਕੀਟ ਵਿੱਚ ਚੋਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ, ਜਿੱਥੇ ਚੋਰਾਂ ਦਾ ਇੱਕ ਗਰੁੱਪ ਸਟੋਰ ਤੇ ਕਥਿਤ ਤੌਰ ‘ਤੇ ਦਾਖਲ ਹੋ ਚੋਰੀ ਕਰ ਮੌਕੇ ਤੋ ਭੱਜਣ ਗਏ।ਪੁਲਿਸ ਦੇ ਈਗਲ ਹੈਲੀਕਾਪਟਰ ਰਾਹੀ ਉਹਨਾਂ ਤੇ ਨਿਗਾ ਰੱਖੀ ਗਈ ਅਤੇ ਮੈਨੂਰੇਵਾ ਦੇ Grand view road ‘ਤੇ 14 ਅਤੇ 18 ਸਾਲ ਦੇ ਵਿਚਕਾਰ ਦੇ ਇਹਨਾਂ ਸਾਰੇ ਚੋਰਾਂ ਨੂੰ ਫੜ ਲਿਆ ਗਿਆ ਅਤੇ ਇਨ੍ਹਾਂ ਸਾਰਿਆਂ ਨੂੰ ਅੱਜ ਮੈਨੁਕਾਊ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।