Home » ਪੱਛਮੀ ਆਕਲੈਂਡ ‘ਚ ਡੇਅਰੀ ਸ਼ਾਪ ਤੇ ਵਾਰਦਾਤ ਕਰਨ ਵਾਲੇ ਗ੍ਰਿਫਤਾਰ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਡੇਅਰੀ ਸ਼ਾਪ ਤੇ ਵਾਰਦਾਤ ਕਰਨ ਵਾਲੇ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੱਛਮੀ ਆਕਲੈਂਡ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਡੇਅਰੀ ਸ਼ਾਪ ‘ਤੇ ਵਾਪਰੀ ਇੱਕ ਭਿਆਨਕ ਲੁੱਟ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਇਹ ਲੁੱਟ ਐਟਕਿੰਸਨ ਰੋਡ, ਤਿਤਿਰੰਗੀ ‘ਤੇ ਕੌਰੀਲੈਂਡਜ਼ ਸੁਪਰੇਟ ਵਿਖੇ ਸ਼ਾਮ 5:30 ਵਜੇ ਦੇ ਕਰੀਬ ਵਾਪਰੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਚਾਰ ਅਪਰਾਧੀ ਸੁਪਰੇਟ ਵਿੱਚ ਦਾਖਲ ਹੋਏ ਅਤੇ ਕਥਿਤ ਤੌਰ ‘ਤੇ ਸਟੋਰ ਮਾਲਕਾਂ ਵਿੱਚੋਂ ਇੱਕ ਦੀ ਕੁੱਟਮਾਰ ਕੀਤੀ ਗਈ। ਇਹਨਾ ਚੋਰਾਂ ਵਿੱਚੋਂ ਇੱਕ ਨੂੰ ਮੌਕੇ ਤੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਬਾਕੀ ਨੂੰ ਪੁਲਿਸ ਨੇ ਗਲੇਨ ਈਡਨ ਇਲਾਕੇ ‘ਤੋ ਗ੍ਰਿਫਤਾਰ ਕਰ ਲਿਆ।ਬੁਲਾਰੇ ਨੇ ਅੱਗੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।