Home » ਲੋਅਰ ਹੱਟ ‘ਚ ਇੱਕ ਵਿਅਕਤੀ ਤੇ ਚੱਲੀ ਗੋਲੀ,ਹਮਲਾਵਰ ਦੀ ਭਾਲ ਜਾਰੀ…
Home Page News • New Zealand Local News • NewZealand

ਲੋਅਰ ਹੱਟ ‘ਚ ਇੱਕ ਵਿਅਕਤੀ ਤੇ ਚੱਲੀ ਗੋਲੀ,ਹਮਲਾਵਰ ਦੀ ਭਾਲ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਲੋਅਰ ਹੱਟ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੇ ਗੱਲੌ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆਂ ਗਿਆ।ਪੁਲਿਸ ਨੂੰ 1.15 ਵਜੇ ਦੇ ਕਰੀਬ ਲੋਅਰ ਹੱਟ ਵਿੱਚ ਰੈਂਡਵਿਕ ਰੋਡ, ਮੋਏਰਾ ਦੇ ਨੇੜੇ ਗੋਲੀ ਚੱਲਣ ਦੀ ਰਿਪੋਰਟ ਮਿਲੀ ਸੀ।ਪੁਲਿਸ ਨੇ ਦੱਸਿਆ ਕਿ ਅਪਰਾਧੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਵੱਲੋਂ ਅਪਰਾਧੀ ਦੀ ਭਾਲ ਜਾਰੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਇਸ ਘਟਨਾਂ ਬਾਰੇ ਜਾਣਕਾਰੀ ਜਾ ਸੀਸੀਟੀਵੀ ਫੁਟੇਜ ਆਦਿ ਹੋਣ ਤਾ ਉਨ੍ਹਾਂ ਨੂੰ 105 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।