Home » ਜਲਦ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ ਰਿਤਿਕ ਅਤੇ ਸਬਾ ਆਜ਼ਾਦ…
Entertainment • Entertainment • Home Page News • India • India Entertainment • India News

ਜਲਦ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ ਰਿਤਿਕ ਅਤੇ ਸਬਾ ਆਜ਼ਾਦ…

Spread the news

ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸਬਾ ਆਜ਼ਾਦ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ। ਪਹਿਲਾਂ ਤਾਂ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਪਰ ਹੁਣ ਇਹ ਜੋੜਾ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦਾ।ਖਬਰਾਂ ਦੀ ਮੰਨੀਏ ਤਾਂ 2014 ‘ਚ ਸਾਬਕਾ ਪਤਨੀ ਸੁਜ਼ੈਨ ਖਾਨ ਨਾਲ ਤਲਾਕ ਲੈਣ ਤੋਂ ਬਾਅਦ ਰਿਤਿਕ ਹੁਣ ਫਿਰ ਤੋਂ ਵਿਆਹ ਦੇ ਬੰਧਨ ‘ਚ ਬੱਝਣ ਦੀ ਤਿਆਰੀ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਦੋਵੇਂ ਇਸ ਸਮੇਂ ਜੁਹੂ ‘ਚ ਇਕੱਠੇ ਰਹਿ ਰਹੇ ਹਨ ਅਤੇ ਜੁਹੂ ਵਰਸੋਵਾ ਲਿੰਕ ਰੋਡ ‘ਤੇ ਇਕ ਪ੍ਰਾਪਰਟੀ ਵੀ ਖਰੀਦੀ ਹੈ। ਹੁਣ ਖਬਰ ਹੈ ਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਸਕਦਾ ਹੈ।