Home » ਦੱਖਣੀ ਆਕਲੈਂਡ ‘ਚ ਚੋਰਾਂ ਵੱਲੋਂ ਵਰਤੀ ਜਾ ਰਹੀ ਗੱਡੀ ਨੂੰ ਲੱਗੀ ਅੱਗ ਨੇ ਕਰਤਾ ਵੱਡਾ ਨੁਕਸਾਨ…
Home Page News New Zealand Local News NewZealand

ਦੱਖਣੀ ਆਕਲੈਂਡ ‘ਚ ਚੋਰਾਂ ਵੱਲੋਂ ਵਰਤੀ ਜਾ ਰਹੀ ਗੱਡੀ ਨੂੰ ਲੱਗੀ ਅੱਗ ਨੇ ਕਰਤਾ ਵੱਡਾ ਨੁਕਸਾਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਚੋਰਾਂ ਵੱਲੋਂ ਇੱਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ ਪੁਲਿਸ ਅਤੇ ਫਾਇਰ ਟਰੱਕਾਂ ਨੂੰ ਲਗਭਗ 1.30 ਵਜੇ ਬੇਅਰਡਸ ਰੋਡ, ਓਟਾਰਾ ‘ਤੇ ਇੱਕ ਸਟੋਰ ਵਿੱਚ ਬੁਲਾਇਆ ਗਿਆ ਸੀ।ਪੁਲਿਸ ਨੇ ਕਿਹਾ ਕਿ ਪ੍ਰਾਪਰਟੀ ਤੱਕ ਪਹੁੰਚ ਕਰਨ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਅੱਗ ਲੱਗ ਗਈ ਅਤੇ ਉਸ ਨੇ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਮੌਕੇ ਤੇ ਪਹੁੰਚ ਫਾਇਰ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ।ਫਾਇਰ ਇਨਵੈਸਟੀਗੇਟਰ ਅਤੇ ਪੁਲਿਸ ਘਟਨਾ ਦੇ ਪਿੱਛੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।