Home » ਗੋਲਡੀ ਬਰਾੜ ਦਾ ਨਾਂ ਲੈ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ…
Home Page News India India News

ਗੋਲਡੀ ਬਰਾੜ ਦਾ ਨਾਂ ਲੈ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ…

Spread the news

ਫਰੀਦਕੋਟ ‘ਚ ਗੈਂਗਸਟਰ ਗੋਲਡੀ ਬਰਾੜ ਬਣ ਦੁਕਾਨਦਾਰ ਨੂੰ ਫੋਨ ਕਰ ਕੇ ਇਕ ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਜਣਿਆਂ ਨੂੰ ਪੁਲਿਸ ਨੇ ਸ਼ਿਕਾਇਤਕਰਤਾ ਦੀ ਸ਼ਨਾਖਤ ’ਤੇ ਗਿ੍ਫ਼ਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਅਨਸਰਾਂ ਪਾਸੋਂ 2 ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ’ਚ ਸ਼ਿਕਾਇਤਕਰਤਾ ਦੁਕਾਨਦਾਰ ਸੰਦੀਪ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਮੋਬਾਈਲ ’ਤੇ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਗੋਲਡੀ ਬਰਾੜ ਕੈਨੇਡਾ ਤੋਂ ਬੋਲ ਰਿਹਾ ਹੈ, ਤੇਰੇ (ਦੁਕਾਨਦਾਰ) ਪਰਿਵਾਰ ਬਾਰੇ ਸਾਰੀ ਜਾਣਕਾਰੀ ਹੈ, ਇਸ ਲਈ ਇਕ ਲੱਖ ਰੁਪਏ ਸਾਨੂੰ ਦੇ ਅਤੇ ਜੇ ਇਹ ਰਕਮ ਨਾ ਦਿੱਤੀ ਤਾਂ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ’। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਮੋਬਾਈਲ ’ਤੇ ਫਿਰ ਫੋਨ ਆਇਆ, ਜਿਸ ਵਿਚ ਇਨ੍ਹਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕਰ ਕੇ 20 ਹਜ਼ਾਰ ਰੁਪਏ ਮੰਗੇ ਤੇ ਬਾਕੀ 30 ਹਜ਼ਾਰ ਰੁਪਏ ਕਿਸੇ ਆਦਮੀ ਵਲੋਂ ਆ ਕੇ ਲੈ ਕੇ ਜਾਣ ਦੀ ਗੱਲ ਆਖੀ ਉਸ ਨੇ ਜਦੋਂ ਆਪਣੇ ਕਿਸੇ ਨਜ਼ਦੀਕੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਵਾਰ-ਵਾਰ ਫੋਨ ਆਉਣ ’ਤੇ ਇਨ੍ਹਾਂ ਦੀ ਆਵਾਜ਼ ਤੋਂ ਪਛਾਣ ਹੋਈ ਕਿ ਇਹ ਫੋਨ ਗੁਰਵਿੰਦਰ ਸਿੰਘ ਬੌਬੀ ਪੁੱਤਰ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਗਲੀ ਨੰਬਰ 2 ਜਰਮਨ ਕਾਲੋਨੀ ਫ਼ਰੀਦਕੋਟ ਨੇ ਕੀਤੇ ਹਨ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਇਨ੍ਹਾਂ ਦੋਵਾਂ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਏਐੱਸਆਈ ਗੁਰਮੇਜ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਕੋਲੋਂ 5 ਹਜ਼ਾਰ ਰੁਪਏ ਦੀ ਨਗਦੀ ਤੇ 2 ਮੋਬਾਈਲ ਫੋਨ ਬਰਾਮਦ ਕਰ ਕੇ ਕਾਰਵਾਈ ਆਰੰਭ ਕੀਤੀ ਹੈ।ਪੁਲਿਸ ਮੁਤਾਬਕ ਇਕ ਮੁਲਜ਼ਮ ਪੁਲਿਸ ਵਿਭਾਗ ਦੇ ਮੁਲਾਜ਼ਮ ਦਾ ਪੁੱਤਰ ਹੈ। ਇਵੇਂ ਹੀ ਗੁਰਵਿੰਦਰ ਬੌਬੀ ਵਿਰੁੱਧ ਪਹਿਲਾਂ ਤੋਂ ਦੋ ਕੇਸ ਦਰਜ ਹਨ।