Home » ਇਟਲੀ ਵਿਚ ਸਿੱਖਾਂ ਦੀ ਦਸਤਾਰ ਨਾਲ ਹੋਇਆ ਖਿਲਵਾੜ…
Home Page News India India News NewZealand World World News

ਇਟਲੀ ਵਿਚ ਸਿੱਖਾਂ ਦੀ ਦਸਤਾਰ ਨਾਲ ਹੋਇਆ ਖਿਲਵਾੜ…

Spread the news

ਇਟਲੀ ਦੇ ਇਕ ਵੈਟਨਰੀ ਕਲੀਨਿਕ ਵਾਲਿਆ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ । ਦੱਸਣਯੋਗ ਹੈ ਕਿ ਇੱਥੋਂ ਦੇ  ਇਕ ਵੈਟਨਰੀ ਕਲੀਨਿਕ ਵਾਲਿਆ ਨੇ ਆਪਣੇ ਕਲੀਨਿਕ ਦੇ ਪ੍ਰਚਾਰ ਲਈ ਜੋ ਪ੍ਰਚਾਰ ਸਮੱਗਰੀ ਤਿਆਰ ਕੀਤੀ ਹੈ। ਉਸ ਵਿਚ ਇਕ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਲਾਕੇ ਸਿੱਖਾਂ ਦੀਆਂ ਭਾਵਨਾਂਵਾ ਨਾਲ ਖਿਲਵਾੜ ਕਰਨ ਦੀ ਭੱਦੀ ਕੋਸ਼ਿਸ਼ ਕੀਤੀ ਹੈ। ਇਸ ਸ਼ਰਾਰਤੀ ਕਾਰਵਾਈ ਦਾ ਉਦੋਂ ਪਤਾ ਲੱਗਾ ਜਦੋਂ ਇਕ ਗੁਰਸਿੱਖ ਵਿਅਕਤੀ ਵੱਲੋਂ ਇਕ ਸਰਕਾਰੀ ਬੱਸ ਪਿੱਛੇ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਨੂੰ ਵੇਖਿਆ ਗਿਆ ।ਜਿਸ ਤੇ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਤੁਰੰਤ ਇਸ਼ਤਿਹਾਰ ਜਾਰੀ ਕਰਨ ਵਾਲੇ ਕਲੀਨਿਕ ਵਾਲਿਆ ਨਾਲ ਗੱਲ-ਬਾਤ ਕਰਕੇ ਇੰਨਾਂ ਇਸ਼ਤਿਹਾਰਾਂ ਤੇ ਇੰਤਰਾਜ ਜਾਹਿਰ ਕਰਦਿਆ ਇੰਨ੍ਹਾਂ ਇਸ਼ਤਿਹਾਰਾਂ ਨੂੰ ਹਰ ਥਾਂ ਤੋਂ ਹੱਟਾਉਣ ਅਤੇ ਸਿੱਖ ਜਗਤ ਕੋਲ਼ੋਂ ਮਾਫ਼ੀ ਮੰਗਣ ਦੀ ਮੰਗ ਰੱਖੀ ਜਿਸ ਦੇ ਜਵਾਬ ਵਿੱਚ ਕਲੀਨਿਕ ਦੇ ਇਕ ਅਧਿਕਾਰੀਨੇ ਦੇਰ ਰਾਤ ਗਏ ਵਿਸ਼ਵਾਸ ਦਵਾਇਆ ਹੈ ਕਿ ਉਹ ਇਸ ਸਮੱਗਰੀ ਨੂੰ ਸ਼ੋਸ਼ਲ ਮੀਡੀਏ ਅਤੇ ਆਪਣੀਆਂ ਲੀਗਲ ਸਾਈਡਾ ਤੋਂ ਤੁਰੰਤ ਹਟਾ ਦੇਣਗੇ ਤੇ ਜਿਹੜੀਆਂ ਫੋਟੋ ਸਰਕਾਰੀ ਬੱਸਾਂ ਜਾ ਹੋਰ ਥਾਂਵਾਂ ਤੇ ਲੱਗੀਆਂ ਨੇ ਉਨ੍ਹਾਂ  ਬਾਰੇ ਪਤਾ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਇਟਲੀ ਨੂੰ ਸਾਰੀ ਰਿਪੋਰਟ ਵੀ ਭੇਜਣਗੇ ।