ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਮਹੀਨੇ ਨੇਪੀਅਰ ਦੇ ਪਤੇ ‘ਤੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਹਾਕਸ ਬੇ ਹਸਪਤਾਲ ਵਿੱਚ ਲਿਜਾਈ ਗਈ ਇਕ ਔਰਤ ਦੀ ਮੌਤ ਹੋ ਗਈ।ਡਿਟੈਕਟਿਵ ਸਾਰਜੈਂਟ ਡੈਰੇਨ ਪ੍ਰਿਚਰਡ ਨੇ ਕਿਹਾ ਕਿ 46 ਸਾਲਾ ਨੇਪੀਅਰ ਔਰਤ ਨੂੰ 20 ਫਰਵਰੀ ਨੂੰ ਗੰਭੀਰ ਸੱਟਾਂ ਨਾਲ ਸਥਾਨਕ ਮੈਡੀਕਲ ਸੈਂਟਰ ਲਿਜਾਇਆ ਗਿਆ ਸੀ ਬਾਅਦ ਵਿੱਚ ਉਸ ਨੂੰ ਵੈਲਿੰਗਟਨ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਪਰ ਉਸ ਤੋ ਪਹਿਲਾਂ ਔਰਤ ਦਾ ਸ਼ੁਰੂਆਤੀ ਤੌਰ ‘ਤੇ ਹਾਕਸ ਬੇਅ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ।ਹੁਣ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪ੍ਰਿਚਰਡ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਔਰਤ ਨੂੰ ਓਨੇਕਾਵਾ ਉਦਯੋਗਿਕ ਖੇਤਰ ਵਿੱਚ ਡਨਲੌਪ ਰੋਡ ਸਥਿਤ ਆਪਣੇ ਘਰ ਵਿੱਚ ਐਤਵਾਰ 19 ਅਤੇ ਸੋਮਵਾਰ 20 ਫਰਵਰੀ ਦੇ ਵਿਚਕਾਰ ਕਿਸੇ ਸਮੇਂ ਸੱਟਾਂ ਲੱਗੀਆਂ ਸਨ।ਉਹਨਾ ਕਿਹਾ ਕਿ ਔਰਤ ਦੀਆਂ ਸੱਟਾਂ ਲੱਗਣ ਦਾ ਕਾਰਨ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।ਪੁਲਿਸ ਨੇ ਕਿਹਾ ਕਿ ਜੇ ਕਰ ਕਿਸੇ ਕੋਲ ਇਸ ਮਾਮਲੇ ਸਬੰਧੀ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾ ਉਹ 105 ਫ਼ੋਨ ਸੇਵਾ ਰਾਹੀਂ ਜਾਂ https://www.police.govt.nz/use-105 ‘ਤੇ ਔਨਲਾਈਨ, ਅੱਪਡੇਟ ਮਾਈ ਰਿਪੋਰਟ ਦੀ ਵਰਤੋਂ ਕਰਕੇ ਸੰਪਰਕ ਕਰ ਸਕਦਾ ਹੈ।
ਨੇਪੀਅਰ ‘ਚ ਪਿਛਲੇ ਮਹੀਨੇ ਜ਼ਖਮੀ ਹਾਲਤ ‘ਚ ਮਿਲੀ ਔਰਤ ਦੀ ਹੋਈ ਮੌਤ…
March 6, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












